2.1 C
Toronto
Wednesday, November 12, 2025
spot_img
Homeਜੀ.ਟੀ.ਏ. ਨਿਊਜ਼ਪੀਲ ਪੁਲਿਸ ਨੇ ਬਰੈਂਪਟਨ ਵਿਚ ਅੱਗ ਵਾਲੀ ਘਟਨਾ ਦੀ ਜਾਂਚ ਲਈ ਲੋਕਾਂ...

ਪੀਲ ਪੁਲਿਸ ਨੇ ਬਰੈਂਪਟਨ ਵਿਚ ਅੱਗ ਵਾਲੀ ਘਟਨਾ ਦੀ ਜਾਂਚ ਲਈ ਲੋਕਾਂ ਤੋਂ ਮੰਗੀ ਮਦਦ

ਬਰੈਂਪਟਨ/ ਬਿਊਰੋ ਨਿਊਜ਼ : ਪੀਲ ਪੁਲਿਸ ਦਾ ਕਹਿਣਾ ਹੈ ਕਿ ਜੂਨ ਵਿੱਚ ਇੱਕ ਸ਼ੱਕੀ ਵੱਲੋਂ ਅੱਗ ਨਾਲ ਬਰੈਂਪਟਨ ਵਿਚ ਇੱਕ ਘਰ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਵੱਡਾ ਨੁਕਸਾਨ ਹੋਇਆ। ਜਾਂਚਕਰਤਾ ਇੱਕ ਸ਼ੱਕੀ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਉਸਨੇ ਆਟਮ ਰਿਜ ਡਰਾਈਵ ਕੋਲ ਇੱਕ ਘਰ ਵਿੱਚ ਅੱਗ ਲਗਾਈ ਸੀ, ਜਿਸ ਨਾਲ ਸਾਹਮਣੇ ਦੇ ਦਰਵਾਜੇ ਅਤੇ ਖਿੜਕੀਆਂ ਦਾ ਨੁਕਸਾਨ ਹੋ ਗਿਆ ਸੀ।
ਪੁਲਿਸ ਨੇ 3 ਜੁਲਾਈ ਨੂੰ ਕਿਹਾ ਕਿ ਕਥਿਤ ਅੱਗ ਦੀ ਘਟਨਾ 11 ਜੂਨ ਨੂੰ ਸਵੇਰੇ 3 ਵਜੇ ਦੇ ਲੱਗਭੱਗ ਹੋਈ ਸੀ।
ਸ਼ੱਕੀ ਵਿਅਕਤੀ ਇੱਕ ਕਾਲੀ ਸਾਈਕਲ ‘ਤੇ ਇਲਾਕੇ ਵਿਚੋਂ ਭੱਜ ਗਿਆ ਅਤੇ ਉਸਨੂੰ ਆਖਰੀ ਵਾਰ ਬਰੈਮਲੇ ਅਤੇ ਮੇਫੀਲਡ ਸੜਕਾਂ ਦੇ ਚੁਰਾਹੇ ‘ਤੇ ਵੇਖਿਆ ਗਿਆ ਸੀ। ਪੁਲਿਸ ਨੇ ਕਿਹਾ ਕਿ ਘਰ ਵਿੱਚ ਕੋਈ ਵੀ ਜਖ਼ਮੀ ਨਹੀਂ ਹੋਇਆ। ਪੁਲਿਸ ਨੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਮਿਲਣ ‘ਤੇ 905-453-212 ‘ਤੇ ਕਾਲ ਕਰਨ ਲਈ ਕਿਹਾ ਹੈ।

 

RELATED ARTICLES
POPULAR POSTS