4.8 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਨੇ ਹਟਾਈ ਸਟੇਟ ਆਫ ਐਮਰਜੰਸੀ

ਓਨਟਾਰੀਓ ਨੇ ਹਟਾਈ ਸਟੇਟ ਆਫ ਐਮਰਜੰਸੀ

ਟਰੱਕਰ ਕੌਨਵੌਏ ਦੇ ਮੁਜ਼ਾਹਰਿਆਂ ਨੂੰ ਖ਼ਤਮ ਕਰਨ ਲਈ ਲਿਆਂਦੀ ਗਈ ਸਟੇਟ ਆਫ ਐਮਰਜੰਸੀ ਓਨਟਾਰੀਓ ਵੱਲੋਂ ਹਟਾਈ ਜਾ ਰਹੀ ਹੈ। ਬੁੱਧਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਦੀ ਤਰਜ਼ਮਾਨ ਇਵਾਨਾ ਯੈਲਿਚ ਨੇ ਆਖਿਆ ਕਿ ਫੈਡਰਲ ਸਰਕਾਰ ਦੀ ਤਰਜ਼ ਉੱਤੇ ਓਨਟਾਰੀਓ ਵੀ ਅੱਜ ਸ਼ਾਮ 5:00 ਵਜੇ ਤੱਕ ਆਪਣੀ ਸਟੇਟ ਆਫ ਐਮਰਜੰਸੀ ਖ਼ਤਮ ਕਰ ਦੇਵੇਗਾ।ਇਹ ਵੀ ਆਖਿਆ ਗਿਆ ਕਿ ਪੁਲਿਸ ਨੂੰ ਮੁਹੱਈਆ ਕਰਵਾਏ ਗਏ ਐਮਰਜੰਸੀ ਟੂਲਜ਼ ਨੂੰ ਹਾਲ ਦੀ ਘੜੀ ਬਰਕਰਾਰ ਰੱਖਿਆ ਜਾਵੇਗਾ ਤਾਂ ਕਿ ਕਿਸੇ ਵੀ ਅਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਕਾਇਮ ਰਹੇ। ਅਜੇ ਦੋ ਹਫਤੇ ਪਹਿਲਾਂ ਹੀ ਫੋਰਡ ਵੱਲੋਂ ਓਨਟਾਰੀਓ ਵਿੱਚ ਸਟੇਟ ਆਫ ਐਮਰਜੰਸੀ ਐਲਾਨੀ ਗਈ ਸੀ। ਅਜਿਹਾ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੀਤਾ ਗਿਆ ਸੀ। ਟਰੱਕਰਜ਼ ਕੌਨਵੌਏ ਵੱਲੋਂ ਵਸਤਾਂ, ਲੋਕਾਂ ਤੇ ਸੇਵਾਵਾਂ ਵਿੱਚ ਵਿਘਣ ਪਾਉਣ ਵਾਲਿਆਂ ਖਿਲਾਫ ਸਖ਼ਤੀ ਕਰਨ ਵਾਸਤੇ ਅਜਿਹਾ ਕੀਤਾ ਗਿਆ ਸੀ। ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਲਈ 100,000 ਡਾਲਰ ਤੱਕ ਦਾ ਜੁਰਮਾਨਾ ਤੇ ਇੱਕ ਸਾਲ ਦੀ ਸਜ਼ਾ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਯੈਲਿਚ ਨੇ ਆਖਿਆ ਕਿ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਵਿੱਚ ਮਦਦ ਕਰਨ ਵਾਲੇ ਫਰੰਟਲਾਈਨ ਅਧਿਕਾਰੀਆਂ ਤੇ ਫਰਸਟ ਰਿਸਪਾਂਡਰਜ਼ ਦੇ ਉਹ ਧੰਨਵਾਦੀ ਹਨ ਜਿਨ੍ਹਾਂ ਨੇ ਓਟਵਾ, ਵਿੰਡਸਰ ਤੇ ਪ੍ਰੋਵਿੰਸ ਦੇ ਹੋਰਨਾਂ ਹਿੱਸਿਆਂ ਵਿੱਚ ਹਾਲਾਤ ਉੱਤੇ ਕਾਬੂ ਪਾਉਣ ਵਿੱਚ ਮਦਦ ਕੀਤੀ।

RELATED ARTICLES
POPULAR POSTS