Breaking News
Home / ਜੀ.ਟੀ.ਏ. ਨਿਊਜ਼ / ਦੁਨੀਆ ਨੂੰ ਇਨਸੁਲਿਨ ਦੇਣ ਵਾਲਾ ਮੁਲਕ ਡਾਇਬਟੀਜ਼ ਨੂੰ ਮਾਤ ਪਾਉਣ ‘ਚ ਵੀ ਬਣਨਾ ਚਾਹੀਦਾ ਮੋਹਰੀ : ਸੋਨੀਆ ਸਿੱਧੂ

ਦੁਨੀਆ ਨੂੰ ਇਨਸੁਲਿਨ ਦੇਣ ਵਾਲਾ ਮੁਲਕ ਡਾਇਬਟੀਜ਼ ਨੂੰ ਮਾਤ ਪਾਉਣ ‘ਚ ਵੀ ਬਣਨਾ ਚਾਹੀਦਾ ਮੋਹਰੀ : ਸੋਨੀਆ ਸਿੱਧੂ

ਡਾਇਬਟੀਜ਼ ਜਾਗਰੂਕਤਾ ਮਹੀਨਾ ਕੈਨੇਡੀਅਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਦੇਵੇਗਾ ਸੇਧ
ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਵਿਚ ਚਾਰ ਵਿੱਚੋਂ ਇੱਕ ਵਿਅਕਤੀ ਸ਼ੂਗਰ ਜਾਂ ਪ੍ਰੀ- ਸ਼ੂਗਰ ਦੀ ਬਿਮਾਰੀ ਨਾਲ ਗ੍ਰਸਤ ਹੈ ਅਤੇ ਸਾਊਥ-ਏਸ਼ੀਅਨ ਭਾਈਚਾਰੇ ਵਿਚ ਵੀ ਇਹ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ।
ਡਾਇਬਟੀਜ਼ ਜਾਗਰੂਕਤਾ ਅਤੇ ਸਿੱਖਿਆ, ਇਸਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰਨ ਅਤੇ ਲੱਖਾਂ ਕੈਨੇਡੀਅਨਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਮਹੱਤਵਪੂਰਣ ਹੈ। ਇਸ ਤੱਥ ਦੀ ਮਹੱਤਤਾ ਨੂੰ ਸਮਝਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਪਿਛਲੇ ਸਾਲ ਸੰਸਦ ਵਿਚ ਮੋਸ਼ਨ-173 ਪੇਸ਼ ਕੀਤਾ ਗਿਆ ਸੀ, ਜੋ ਕਿ ਸਰਬ-ਸੰਮਤੀ ਨਾਲ ਪਾਸ ਹੋਣ ਤੋਂ ਬਾਅਦ ਕੈਨੇਡਾ ਵਿਚ ਨਵੰਬਰ ਦਾ ਮਹੀਨਾ ਡਾਇਬਟੀਜ਼ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਣ ਲੱਗਿਆ ਹੈ।
ਇਸ ਸਬੰਧੀ ਗੱਲ ਕਰਦਿਆਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ, ਦੇਸ਼ ਭਰ ਵਿੱਚ ਸ਼ੂਗਰ ਰੋਗੀਆਂ ਲਈ ਇੱਕ ਸਕਾਰਾਤਮਕ ਤਬਦੀਲੀ ਲਿਆ ਸਕਦੇ ਹਾਂ।
ਮੈਂ 18 ਸਾਲ ਤੋਂ ਜ਼ਿਆਦਾ ਇਸ ਪੇਸ਼ੇ ਨਾਲ ਸਬੰਧਿਤ ਰਹੀ ਹਾਂ, ਇਸ ਲਈ ਮੈਂ ਡਾਇਬਟੀਜ਼ ਅਤੇ ਇਸਦੇ ਨੁਕਸਾਨਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਉਹਨਾਂ ਕਿਹਾ ਕਿ ਕੈਨੇਡਾ ਇਨਸੁਲਿਨ ਦਾ ਜਨਮ ਸਥਾਨ ਹੈ ਅਤੇ ਦੁਨੀਆ ਨੂੰ ਇਨਸੁਲਿਨ ਦੇਣ ਵਾਲਾ ਮੁਲਕ ਵਕਾਲਤ ਅਤੇ ਸਿੱਖਿਆ ਦੇ ਜ਼ਰੀਏ ਡਾਇਬਟੀਜ਼ ਜਾਗਰੂਕਤਾ ਵਿਚ ਵੀ ਮੋਹਰੀ ਬਣਨਾ ਚਾਹੀਦਾ ਹੈ।
ਮੇਰੀ ਉਮੀਦ ਹੈ ਕਿ ਡਾਇਬਟੀਜ਼ ਜਾਗਰੂਕਤਾ ਮਹੀਨਾ ਕੈਨੇਡੀਅਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਸੇਧ ਦੇਵੇਗਾ।
ਅੱੈਮ.ਪੀ ਸੋਨੀਆ ਸਿੱਧੂ ਨੇ ਅੱਗੇ ਗੱਲ ਕਰਦਿਆਂ ਕਿਹਾ, ”ਹੈਲਥ ਕਮੇਟੀ ਦੀ ਮੈਂਬਰ ਅਤੇ ਆਲ-ਪਾਰਟੀ ਡਾਇਬਟੀਜ਼ ਕਾਕਸ ਵਿਚ ਬਤੌਰ ਚੇਅਰ ਹੋਣ ਦੇ ਨਾਤੇ ਕਿ ਮੇਰੀ ਪੂਰੀ ਕੋਸ਼ਿਸ਼ ਹੈ ਕਿ ਸ਼ੂਗਰ ਦੀ ਸਿੱਖਿਆ ਦੀ ਮਹੱਤਤਾ ਬਾਰੇ ਜਿੰਨ੍ਹੀ ਜ਼ਿਆਦਾ ਹੋ ਸਕੇ ਜਾਗਰੂਕਤਾ ਲਿਆਂਦੀ ਜਾਵੇ। ਮੈਂ ਸਾਰੇ ਕੈਨੇਡੀਅਨਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰਹਿਣ ਲਈ ਸਿਹਤਮੰਦ ਭੋਜਨ ਅਤੇ ਰੋਜ਼ਾਨਾ ਕਸਰਤ ਕਰਨ ਦੀ ਅਪੀਲ ਕਰਦੀ ਹਾਂ, ਕਿਉਂਕਿ ਇੱਕ ਵਧੀਆ ਜੀਵਨ-ਸ਼ੈਲੀ ਨਾਲ ਹੀ ਇਸ ਬਿਮਾਰੀ ਨੂੰ ਮਾਤ ਪਾਈ ਜਾ ਸਕਦੀ ਹੈ।”
ਉਹਨਾਂ ਜਾਣਕਾਰੀ ਦਿੱਤੀ ਕਿ ਸਹੀ ਭੋਜਨ ਦੀ ਚੋਣ ਕਰਨ ਲਈ ਕੈਨੇਡਾ ਫੂਡ ਗਾਈਡ ਤੋਂ ਮਦਦ ਲਈ ਜਾ ਸਕਦੀ ਹੈ, ਜੋ ਪੰਜਾਬੀ, ਹਿੰਦੀ ਸਮੇਤ 17 ਹੋਰ ਭਾਸ਼ਾਵਾਂ ਵਿਚ ਉਪਲਬਧ ਹੈ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …