1.6 C
Toronto
Friday, February 20, 2026
spot_img
Homeਜੀ.ਟੀ.ਏ. ਨਿਊਜ਼ਜਗਮੀਤ ਸਿੰਘ ਨੇ ਪਬਲਿਕ ਟਰਾਂਜਿਟ ਨੂੰ 2030 ਤੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ...

ਜਗਮੀਤ ਸਿੰਘ ਨੇ ਪਬਲਿਕ ਟਰਾਂਜਿਟ ਨੂੰ 2030 ਤੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ ਦਾ ਕੀਤਾ ਵਾਅਦਾ

ਟੋਰਾਂਟੋ : ਐਨਡੀਪੀ ਆਗੂ ਜਗਮੀਤ ਸਿੰਘ ਨੇ ਪਬਲਿਕ ਟਰਾਂਜਿਟ ਫਲੀਟਸ ਨੂੰ 2030 ਤੱਕ ਪੂਰੀ ਤਰ੍ਹਾਂ ਇਲੈਕਟ੍ਰਿਕ ਬਣਾਉਣ ਲਈ ਮਿਊਂਸਪੈਲਿਟੀਜ਼ ਦੀ ਮਦਦ ਕਰਨ ਵਾਸਤੇ ਪਬਲਿਕ ਟਰਾਂਜਿਟ ਪ੍ਰੋਜੈਕਟਸ ਲਈ ਫੰਡਿੰਗ ਦੁੱਗਣੀ ਕਰਨ ਦਾ ਵਾਅਦਾ ਕੀਤਾ।
ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਕਲਾਈਮੇਟ ਸੰਕਟ ਦੇ ਅਸਰ ਕਾਰਨ ਹੁਣੇ ਤੋਂ ਹੀ ਜੰਗਲ ਦੀ ਅੱਗ ਤੇ ਸੋਕਿਆਂ ਵਰਗੀਆਂ ਬਿਪਤਾਵਾਂ ਦੇ ਰੂਪ ਵਿੱਚ ਕੈਨੇਡਾ ਭਰ ਦੀਆਂ ਕਮਿਊਨਿਟੀਜ਼ ਨੂੰ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਹੈ। ਜਗਮੀਤ ਸਿੰਘ ਨੇ ਪਬਲਿਕ ਟਰਾਂਜਿਟ ਲਈ ਮਿਊਂਸਪੈਲਿਟੀਜ਼ ਨੂੰ ਦਿੱਤੇ ਜਾਣ ਵਾਲੇ 2.2 ਬਿਲੀਅਨ ਡਾਲਰ ਦੇ ਫੰਡ ਨੂੰ ਵਧਾ ਕੇ 4.4 ਬਿਲੀਅਨ ਡਾਲਰ ਕਰਨ ਦਾ ਤਹੱਈਆ ਪ੍ਰਗਟਾਇਆ।
ਉਨ੍ਹਾਂ ਇਹ ਵੀ ਆਖਿਆ ਕਿ ਲਿਬਰਲ ਆਗੂ ਜਸਟਿਨ ਟਰੂਡੋ ਕਲਾਈਮੇਟ ਚੇਂਜ ਬਾਰੇ ਆਪਣੇ ਹੀ ਵਾਅਦਿਆਂ ਨੂੰ ਤੋੜੀ ਜਾ ਰਹੇ ਹਨ ਤੇ ਇਸ ਤਰ੍ਹਾਂ ਇਸ ਖੇਤਰ ਵਿੱਚ ਜੀ-7 ਦੇਸ਼ਾਂ ਵਿੱਚ ਵੀ ਕੈਨੇਡਾ ਦੀ ਕਾਰਗੁਜਾਰੀ ਸਭ ਤੋਂ ਮਾੜੀ ਰਹੀ ਹੈ।

RELATED ARTICLES
POPULAR POSTS