Home / ਜੀ.ਟੀ.ਏ. ਨਿਊਜ਼ / ਬਰੈਂਪਟਨ ਵਿਖੇ ਕਿਸਾਨ ਅੰਦੋਲਨ ਦੇ ਹੱਕ ‘ਚ ਪਤੰਜਲੀ ਦੇ ਸਟੋਰ ਅੱਗੇ ਰੋਸ ਮੁਜ਼ਾਹਰਾ

ਬਰੈਂਪਟਨ ਵਿਖੇ ਕਿਸਾਨ ਅੰਦੋਲਨ ਦੇ ਹੱਕ ‘ਚ ਪਤੰਜਲੀ ਦੇ ਸਟੋਰ ਅੱਗੇ ਰੋਸ ਮੁਜ਼ਾਹਰਾ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਫਾਰਮਰਜ਼ ਸਪੋਰਟ ਕੋਆਰਡੀਨੇਸ਼ਨ ਕਮੇਟੀ ਵੱਲੋਂ ਇੱਥੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਬਰੈਂਪਟਨ ਵਿਖੇ ਪਤੰਜਲੀ ਸਟੋਰਾਂ ਦੇ ਅੱਗੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪਤੰਜਲੀ ਸਟੋਰਾਂ ਦੇ ਕਰਤਾ-ਧਰਤਾ ਰਾਮਦੇਵ ਅਤੇ ਅੰਬਾਨੀ-ਅੰਡਾਨੀ ਦੀਆਂ ਕੰਪਨੀਆਂ ਦੁਆਰਾ ਬਣਾਇਆ ਸਮਾਨ ਵੇਚਣ ਵਾਲੇ ਸਾਰੇ ਸਟੋਰਾਂ ਦਾ ਬਾਈਕਾਟ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਗਈ।
ਇਸ ਸਬੰਧੀ ਗੱਲ ਕਰਦਿਆਂ ਹਰਜਸਪ੍ਰੀਤ ਕੌਰ (ਪ੍ਰੀਤ) ਗਿੱਲ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਪੁਸ਼ਪਿੰਦਰ ਜੋਸਨ, ਰਛਪਾਲ ਕੌਰ, ਕੁਲਜੀਤ ਸਿੰਘ ਮਾਨ, ਸ਼ਮਸ਼ਾਦ, ਹਰਦੀਪ ਸਿੰਘ, ਸਰੋਕਾਰਾਂ ਦੀ ਆਵਾਜ਼ ਦੇ ਦਵਿੰਦਰ ਸਿੰਘ ਤੂਰ, ਵਕੀਲ ਪਰਮਜੀਤ ਸਿੰਘ ਗਿੱਲ ਆਦਿ ਦੇ ਸਹਿਯੋਗ ਨਾਲ ਅਤੇ ਸਥਾਨਕ ਵਿਅਕਤੀਆਂ ਦੀ ਮਦਦ ਨਾਲ ਕਿਸਾਨ ਅੰਦੋਲਨ ਦਾ ਹਿੱਸਾ ਬਣ ਰਹੇ ਹਨ।ਇਸ ਮੌਕੇ ਵਿਖਾਵਾਕਾਰੀਆਂ ਵੱਲੋਂ ਜਿੱਥੇ ਰਾਮਦੇਵ ਦੇ ਪਤੰਜਲੀ ਨਾਲ ਸਬੰਧਤ ਸਮਾਨ ਦਾ ਬਾਈਕਾਟ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ।

Check Also

ਓਟਵਾ ਵਿਖੇ ਕਿਸਾਨਾਂ ਦੇ ਹੱਕ ਵਿਚ ਰੈਲੀ

ਓਟਵਾ/ਬਿਊਰੋ ਨਿਊਜ਼ : ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਦਿੱਲੀ ਦੀਆਂ …