ਹੁਣ ਕੈਨੇਡਾ ਸਰਕਾਰ ਆਸਾਨ ਸ਼ਰਤਾਂ ਉਤੇ ਉਪਲਬਧ ਕਰਵਾਏਗੀ ਵਰਕ ਪਰਮਿਟ ਵੀਜ਼ਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ 1 ਮਾਰਚ ਤੋਂ ਵਰਕ ਪਰਮਿਟ ਵੀਜ਼ਾ ਵੇਚਣ ਦਾ ਪਲਾਨ ਬਣਾਇਆ ਹੈ। ਨਾਲ ਹੀ ਵਰਕ ਪਰਮਿਟ ਦੀਆਂ ਸ਼ਰਤਾਂ ਵੀ ਨਰਮ ਹੋਣਗੀਆਂ ਅਤੇ ਕੰਮ ਦੇ ਅਨੁਸਾਰ ਵੀਜ਼ਾ ਫੀਸ ਲੱਗੇਗੀ, ਜੋ 4 ਤੋਂ 16 ਲੱਖ ਦੇ ਵਿਚਕਾਰ ਹੋਵੇਗੀ। ਇਸ ਵਿਚ ਏਜੰਟ ਦੀ ਭੂਮਿਕਾ ਬਿਲਕੁਲ ਖਤਮ ਹੋ ਜਾਵੇਗੀ। ਵਰਕ ਪਰਮਿਟ ਦੀ ਇਹ ਨਵੀਂ ਨੀਤੀ 1 ਮਾਰਚ ਤੋਂ ਸ਼ੁਰੂ ਹੋਵੇਗੀ। ਨਵੇਂ ਨਿਯਮਾਂ ਅਨੁਸਾਰ ਹੁਣ ਆਈਲੈਟਸ ਵੀ ਜ਼ਰੂਰੀ ਹੋਵੇਗਾ। ਇਕ ਵਿਦਿਆਰਥੀ ਦਾ ਸਾਲ ਵਿਚ ਘੱਟ ਤੋਂ ਘੱਟ ਖਰਚ 20 ਤੋਂ 30 ਲੱਖ ਰੁਪਏ ਤੱਕ ਹੈ, ਜੋ 2 ਸਾਲਾਂ ਦੇ ਕੋਰਸ ਦੌਰਾਨ ਦੁੱਗਣਾ ਅਤੇ 3 ਸਾਲਾਂ ਦੇ ਕੋਰਸ ਦੌਰਾਨ 3 ਗੁਣਾ ਹੁੰਦਾ ਹੈ। ਇਕ ਵਿਦਿਆਰਥੀ ਕੈਨੇਡਾ ਵਿਚ 7.48 ਲੱਖ ਸਲਾਨਾ ਹੀ ਕਮਾ ਸਕਦਾ ਹੈ ਅਤੇ ਬਾਕੀ ਦੀ ਰਾਸ਼ੀ ਉਹ ਪੰਜਾਬ ਤੋਂ ਮੰਗਵਾਉਂਦਾ ਹੈ। ਪੜ੍ਹਾਈ ਸਮਾਪਤ ਹੋਣ ਤੋਂ ਬਾਅਦ ਹੀ ਉਸ ਨੂੰ ਪੀ.ਆਰ. ਮਿਲਦੀ ਹੈ ਅਤੇ ਤਦ ਪੰਜਾਬ ਤੋਂ ਪੈਸੇ ਮੰਗਵਾਉਣਾ ਬੰਦ ਕਰਦਾ ਹੈ, ਪਰ ਵਰਕ ਪਰਮਿਟ ਵਿਚ ਉਸ ਨੂੰ ਜ਼ਿਆਦਾਤਰ 16 ਲੱਖ ਰੁਪਏ ਦੇਣੇ ਪੈਣਗੇ। ਇਸ ਪਰਮਿਟ ਮਿਲਣ ਤੋਂ ਬਾਅਦ ਉਹ ਕੈਨੇਡਾ ਪਹੁੰਚ ਕੇ 20 ਲੱਖ ਸਲਾਨਾ ਕਮਾ ਸਕਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹਰ ਸਾਲ ਪਰਵਾਸੀ ਵਿਦਿਆਰਥੀ ਕੈਨੇਡਾ ਵਿਚ 3 ਹਜ਼ਾਰ ਕਰੋੜ ਡਾਲਰ ਦਾ ਯੋਗਦਾਨ ਦਿੰਦੇ ਹਨ। ਇਸ ਵਿਚ 60 ਫੀਸਦੀ ਪੰਜਾਬੀਆਂ ਦਾ ਯੋਗਦਾਨ ਹੈ। ਇਸ ਲਈ ਵਰਕ ਪਰਮਿਟ ਵੀਜ਼ਾ ਵਿਚ ਢਿੱਲ ਦਿੱਤੀ ਜਾਵੇਗੀ। ਲੁੱਟ ਨੂੰ ਦੇਖਦੇ ਹੋਏ ਇਸ ਵਿਚੋਂ ਏਜੰਟਾਂ ਨੂੰ ਕੱਢ ਦਿੱਤਾ ਗਿਆ ਹੈ। ਕੈਨੇਡਾ ਸਰਕਾਰ ਦੀ ਪੋਰਟਲ ‘ਤੇ ਆਨਲਾਈਨ ਅਰਜ਼ੀ ਦੇਣਾ ਹੋਵੇਗਾ ਅਤੇ ਵੱਡੀ-ਛੋਟੀ ਨੌਕਰੀ ਦੇ ਹਿਸਾਬ ਨਾਲ ਫੀਸ ਦੇਣੀ ਹੋਵੇਗੀ। ਇਸ ਵਿਚ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ। ਉਥੇ, ਪੰਜਾਬ ਵਿਚ ਹਰ ਸਾਲ 3 ਲੱਖ 36 ਹਜ਼ਾਰ ਨੌਜਵਾਨ ਆਈਲੈਟਸ ਦੀ ਪ੍ਰੀਖਿਆ ਦਿੰਦੇ ਹਨ। ਬ੍ਰਿਟਿਸ਼ ਕੌਂਸਲ ਹਰ ਸਾਲ ਆਈਲੈਟ ਤੋਂ 1125 ਕਰੋੜ ਰੁਪਏ ਕਮਾਉਂਦੀ ਹੈ ਅਤੇ ਕੈਨੇਡਾ ਪੰਜਾਬ ਤੋਂ ਇਕੱਲਾ 1800 ਕਰੋੜ ਡਾਲਰ ਹਰ ਸਾਲ ਕਮਾਉਂਦਾ ਹੈ।
ਪਹਿਲਾਂ ਇਸ ਤਰ੍ਹਾਂ ਮਿਲਦਾ ਸੀ ਵਰਕ ਪਰਮਿਟ
ਪਹਿਲਾ ਕੈਨੇਡਾ ਵਿਚ ਵਰਕ ਪਰਮਿਟ ਲਈ ਜੌਬ ਲੈਟਰ ਦਾ ਹੋਣਾ ਜ਼ਰੂਰੀ ਸੀ। ਇਸੇ ਨੂੰ ਲੈ ਕੇ ਏਜੰਟ 20 ਤੋਂ 30 ਲੱਖ ਰੁਪਏ ਤੱਕ ਲੈ ਲੈਂਦੇ ਸਨ ਅਤੇ ਕੈਨੇਡਾ ਸਰਕਾਰ ਕੋਲੋਂ ਮਨਜੂਰਸ਼ੁਦਾ ਜੌਬ ਲੈਟਰ ਦੇ ਬਾਵਜੂਦ ਵੀ ਵਰਕ ਪਰਮਿਟ ਵੀਜ਼ਾ ਐਪਲੀਕੇਸ਼ਨ ਰੱਦ ਹੋ ਜਾਂਦੀ ਸੀ ਅਤੇ ਏਜੰਟਾਂ ਨੂੰ ਦਿੱਤਾ ਪੈਸਾ ਫਸ ਜਾਂਦਾ ਸੀ।
ਕੈਨੇਡਾ ਸਰਕਾਰ ਦੇ ਪੋਰਟਲ ‘ਤੇ ਦੇਣੀ ਹੋਵੇਗੀ ਅਰਜ਼ੀ
ਕੈਨੇਡਾ ਸਰਕਾਰ ਦੇ ਪੋਰਟਲ ‘ਤੇ ਅਰਜ਼ੀ ਦੇਣੀ ਹੋਵੇਗੀ। ਯੋਗਤਾ ਅਤੇ ਇੰਡੀਆ ਵਿਚ ਕੰਮ ਦਾ ਤਜ਼ਰਬਾ ਅਤੇ ਕੈਨੇਡਾ ਵਿਚ ਉਸ ਕੰਮ ਨੂੰ ਲੈ ਕੇ ਜ਼ਰੂਰਤ ਅਨੁਸਾਰ ਵੀਜ਼ਾ ਦਿੱਤਾ ਜਾਵੇਗਾ। ਮਨਜੂਰ ਅਰਜ਼ੀਆਂ ‘ਤੇ ਫੀਸ ਲਈ ਜਾਵੇਗੀ ਅਤੇ ਫੀਸ 4 ਤੋਂ 16 ਲੱਖ ਰੁਪਏ ਤੱਕ ਹੋਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …