Breaking News
Home / ਜੀ.ਟੀ.ਏ. ਨਿਊਜ਼ / ਭਾਰਤੀ ਰੈਸਟੋਰੈਂਟ ‘ਬੰਬੇ ਭੇਲ’ ਵਿਚ ਹੋਏ ਬੰਬ ਧਮਾਕੇ ਦੌਰਾਨ 15 ਵਿਅਕਤੀ ਹੋਏ ਸਨ ਜ਼ਖਮੀ

ਭਾਰਤੀ ਰੈਸਟੋਰੈਂਟ ‘ਬੰਬੇ ਭੇਲ’ ਵਿਚ ਹੋਏ ਬੰਬ ਧਮਾਕੇ ਦੌਰਾਨ 15 ਵਿਅਕਤੀ ਹੋਏ ਸਨ ਜ਼ਖਮੀ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਟੋਰਾਂਟੋ ਨੇੜਲੇ ਸ਼ਹਿਰ ਮਿੱਸੀਸਾਗਾ ਦੇ ਮਸ਼ਹੂਰ ਭਾਰਤੀ ਰੈਸਤਰਾਂ ‘ਬੰਬੇ ਭੇਲ’ ਵਿੱਚ ਹੋਏ ਬੰਬ ਧਮਾਕੇ ਵਿੱਚ ઠ15 ਵਿਅਕਤੀਆਂ ਦੇ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਮੌਕੇ ਉੱਤੇ ਕਿੰਨੇ ਵਿਅਕਤੀ ਰੈਸਤਰਾਂ ਵਿੱਚ ਸਨ। ਪੁਲਿਸ ਅਨੁਸਾਰ ਇਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖਮੀਆਂ ਨੂੰ ਟੋਰਾਂਟੋ ਟਰੌਮਾ ਸੈਂਟਰ ਲਿਜਾਇਆ ਗਿਆ ਹੈ। ਇਹ ਘਟਨਾ ਲੰਘੇ ਵੀਰਵਾਰ ਨੂੰ ਰਾਤ ਕਰੀਬ ਸਾਢੇ ਦਸ ਵਜੇ ਵਾਪਰੀ ਅਤੇ ਪੁਲਿਸ ਨੂੰ ਮੌਕੇ ਉੱਤੇ ਕਿਸੇ ਨੇ ਬੰਬ ਧਮਾਕੇ ਦੀ ਜਾਣਕਾਰੀ ਫੋਨ ਕਰਕੇ ਦਿੱਤੀ। ਪੁਲਿਸ ਹੁਣ ਇਸ ਘਟਨਾ ਪਿੱਛੇ ਦੋ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿੱਚ ਜੁਟੀ ਹੋਈ ਹੈ, ਜਿਨ੍ਹਾਂ ਨੇ ਕਥਿੱਤ ਤੌਰ ਉੱਤੇ ਗਿਣੀ ਮਿਥੀ ਸਾਜ਼ਿਸ਼ ਤਹਿਤ ਕਿਸੇ ਧਮਾਕਾਖੇਜ਼ ਯੰਤਰ ਨਾਲ ਧਮਾਕਾ ਕਰ ਕੇ ਜਾਨੀ ਤੇ ਮਾਲੀ ਨੁਕਸਾਨ ਪਹੁੰਚਾਇਆ ਹੈ। ਦੋਵੇਂ ਸ਼ੱਕੀ ਵਿਅਕਤੀ ઠਧਮਾਕਾਖੇਜ਼ ਵਸਤੂ ਫਿੱਟ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਕਰੀਬ ਛੇ ਫੁੱਟ ਲੰਬਾ ਅਤੇ 20 ਸਾਲ ਦੇ ਕਰੀਬ ਦੱਸਿਆ ਗਿਆ ਹੈ। ਪੀਲ ਰਿਜਨਲ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਸੂਤਰਾਂ ਤੋਂ ਛਾਣਬੀਣ ਕਰ ਰਹੀ ਹੈ।

ਮਿਸੀਸਾਗਾ ‘ਚ ਹੋਏ ਬੰਬ ਧਮਾਕੇ ‘ਤੇ ਪ੍ਰੀਮੀਅਰ ਕੈਥਲੀਨ ਨੇ ਵੀ ਦੁੱਖ ਪ੍ਰਗਟਾਇਆ
ਟੋਰਾਂਟੋ : ਪ੍ਰੀਮੀਅਰ ਕੈਥਲੀਨ ਵਿੰਨ ਨੇ ਕਿਹਾ ਕਿ ਪੂਰਾ ਉਨਟਾਰੀਓ ਮਿਸੀਸਾਗਾ ‘ਚ ਹਿੰਸਾ ਦੇ ਭਿਆਨਕ ਦ੍ਰਿਸ਼ ਨਾਲ ਕੰਬ ਗਿਆ। ਬੰਬੇ ਭੇਲ ਜਿਹੇ ਰੈਸਟੋਰੈਂਟ ਸਾਡੇ ਭਾਈਚਾਰੇ ਦਾ ਦਿਲ ਹੈ। ਅਜਿਹੇ ਸਥਾਨ ਇਕੱਠਾ ਕਰਦੇ ਹਨ, ਜਿਥੇ ਦੋਸਤ ਤੇ ਪਰਿਵਾਰ ਛੁੱਟੀਆਂ ਮਨਾਉਣ ਲਈ ਆਉਂਦੇ ਹਨ। ਸਾਡੇ ਵਿਚਾਰ ਤੇ ਪ੍ਰਾਰਥਨਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੈ। ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਵੀ ਸ਼ਰਾਰਤੀ ਅਨਸਰਾਂ ਬਾਰੇ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ।

ਸੁਸ਼ਮਾ ਸਵਰਾਜ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਿੰਤਾ ਦਾ ਪ੍ਰਗਟਾਵਾ
ਨਵੀਂ ਦਿੱਲੀ : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸੀਸਾਗਾ ਦੇ ਭਾਰਤੀ ਰੈਸਟੋਰੈਂਟ ਵਿੱਚ ਹੋਏ ਬੰਬ ਧਮਾਕੇ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਬੁਜ਼ਦਿਲਾਂ ਵਾਲੀ ਕਾਰਵਾਈ ਕਰਾਰ ਦਿੰਦਿਆਂ ਪੀੜਤਾਂ ਤੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਕੈਨੇਡਾ ਸਰਕਾਰ ਨਾਲ ਅੱਤਵਾਦ ਦਾ ਮੁੱਦਾ ਵਿਚਾਰਨਾ ਚਾਹੀਦਾ ਹੈ ਤੇ ਦੋਵੇਂ ਦੇਸ਼ਾਂ ਨੂੰ ਮਿਲ ਕੇ ਅੱਤਵਾਦ ਵਿਰੁੱਧ ਲੜਾਈ ਲੜਨੀ ਚਾਹੀਦੀ ਹੈ।

ਮੇਅਰ ਕਰੌਂਬੀ ਨੇ ਧਮਾਕੇ ‘ਤੇ ਹੈਰਾਨੀ ਪ੍ਰਗਟਾਈ
ਮਿਸੀਸਾਗਾ : ਮਿਸੀਸਾਗਾ ਦੀ ਮੇਅਰ ਬੋਨੀ ਕਰੌਬੀ ਨੇ 24 ਮਈ ਨੂੰ ਹੁਨਟਾਰੀਓ ਸਟਰੀਟ ‘ਤੇ ਬੰਬੇ ਭੇਲ ਰੈਸਟੋਰੈਂਟ ਵਿਚ ਬੰਬ ਧਮਾਕੇ ‘ਤੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਇਹ ਉਹ ਮਿਸੀਸਾਗਾ ਨਹੀਂ ਹੈ, ਜਿਸ ਨੂੰ ਮੈਂ ਜਾਣਦੀ ਸੀ। ਮੈਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰ ਰਹੀ ਹਾਂ ਤਾਂ ਕਿ ਉਹ ਇਸ ਮੁਸ਼ਕਲ ਸਮੇਂ ਵਿਚ ਆਪਣੇ ਆਪ ਨੂੰ ਸੰਭਾਲ ਸਕਣ। ਮੇਅਰ ਨੇ ਕਿਹਾ ਕਿ ਇਹ ਇਕ ਰੇਸਤਰਾਂ ਵਿਚ ਨਿਰਦੋਸ਼ ਲੋਕਾਂ ਦੇ ਖਿਲਾਫ ਇਕ ਅਨਜਾਣ ਅਤੇ ਬੇਵਕੂਫ ਅਪਰਾਧ ਹੈ। ਇਕ ਮਾਂ ਦੇ ਰੂਪ ਵਿਚ, ਇਹ ਮੇਰੇ ਲਈ ਹੋਰ ਵੀ ਪ੍ਰੇਸ਼ਾਨੀ ਹੈ ਕਿ ਹਮਲੇ ਦੌਰਾਨ ਬੱਚੇ ਮੌਜੂਦ ਸਨ।
‘ਕੁਝ ਲੋਕ ਜਾਣ ਬੁਝ ਕੇ ਇਸ ਧਮਾਕੇ ਦੀ ਜਾਂਚ ਵਿਚ ਸਿੱਖ ਭਾਈਚਾਰੇ ਦਾ ਨਾਂ ਉਛਾਲ ਰਹੇ ਹਨ, ਜਦੋਂ ਕਿ ਸਿੱਖਾਂ ਦਾ ਇਸ ਬੰਬ ਧਮਾਕੇ ਨਾਲ ਕੋਈ ਵੀ ਸਬੰਧ ਨਹੀਂ ਹੈ।’
-ਉਨਟਾਰੀਓ ਗੁਰਦੁਆਰਾ ਕਮੇਟੀ

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …