ਓਟਵਾ : ਪਿਛਲੇ ਮਹੀਨੇ ਪ੍ਰੋਵਿੰਸ ਵੱਲੋਂ ਮਾਸਕ ਦੀ ਲੋੜ ਖਤਮ ਕਰਨ ਦੇ ਫੈਸਲੇ ਦੇ ਬਾਵਜੂਦ ਓਟਵਾ ਦੇ ਸਭ ਤੋਂ ਵੱਡੇ ਸਕੂਲ ਬੋਰਡ ਦੇ ਟਰੱਸਟੀਜ਼ ਨੇ ਇੱਕ ਵਾਰੀ ਫਿਰ ਕਲਾਸਾਂ ਵਿੱਚ ਮਾਸਕ ਜ਼ਰੂਰੀ ਕਰਨ ਦੇ ਪੱਖ ਵਿੱਚ ਵੋਟ ਪਾਇਆ। ਓਟਵਾ-ਕਾਰਲਟਨ ਡਿਸਟ੍ਰਿਕਟ ਸਕੂਲ ਬੋਰਡ (ਓਸੀਡੀਐਸਬੀ) ਦੇ ਸਾਹਮਣੇ ਮਤਾ ਪੇਸ਼ ਕਰਕੇ ਇਹ ਮੰਗ ਕੀਤੀ ਗਈ ਕਿ ਸਾਰੇ ਸਕੂਲਾਂ ਦੀਆਂ ਇਮਾਰਤਾਂ ਵਿੱਚ ਸਟਾਫ ਤੇ ਵਿਦਿਆਰਥੀਆਂ ਲਈ ਮਾਸਕ ਇੱਕ ਵਾਰੀ ਫਿਰ ਲਾਜ਼ਮੀ ਕੀਤੇ ਜਾਣ। ਟਰਸਟੀ ਜਸਟਿਨ ਬੈੱਲ ਮਤੇ ਦੇ ਪੱਖ ਵਿੱਚ ਸਨ ਤੇ ਉਨ੍ਹਾਂ ਆਖਿਆ ਕਿ ਇਹ ਮਤਾ ਵਿਦਿਆਰਥੀਆਂ ਤੇ ਸਟਾਫ ਦੀ ਸਿਹਤ ਤੇ ਸੇਫਟੀ ਲਈ ਹੀ ਲਿਆਂਦਾ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਇਸ ਮਤੇ ਦਾ ਸਮਰਥਨ ਕਰਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਵਿਦਿਆਰਥੀ ਸਕੂਲਾਂ ਵਿੱਚ ਆਉਂਦੇ ਰਹਿਣ। ਕਈ ਟਰੱਸਟੀਜ਼ ਮਾਸਕ ਸਬੰਧੀ ਨਿਯਮਾਂ ਨੂੰ ਮੁੜ ਲਾਗੂ ਕਰਨ ਲਈ ਸਹਿਮਤ ਵੀ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਪ੍ਰੋਵਿੰਸ਼ੀਅਲ ਪੱਧਰ ਉੱਤੇ ਹੀ ਮਾਸਕ ਸਬੰਧੀ ਨਿਯਮ ਹਟਾਅ ਲਏ ਗਏ ਹਨ ਤਾਂ ਅਜਿਹੇ ਵਿੱਚ ਸਕੂਲਾਂ ਵਿੱਚ ਇਨ੍ਹਾਂ ਨੂੰ ਮੁੜ ਲਾਗੂ ਕਰਨ ਦੀ ਕੀ ਤੁਕ ਬਣਦੀ ਹੈ। ਬੈੱਲ ਨੇ ਆਖਿਆ ਕਿ ਯੂਨੀਅਨਾਂ ਵੀ ਸਕੂਲਾਂ ਵਿੱਚ ਮਾਸਕ ਦੁਬਾਰਾ ਲਿਆਉਣ ਦੀ ਮੰਗ ਕਰ ਰਹੀਆਂ ਹਨ।
Home / ਜੀ.ਟੀ.ਏ. ਨਿਊਜ਼ / ਸਕੂਲਾਂ ਵਿੱਚ ਮੁੜ ਮਾਸਕ ਸਬੰਧੀ ਨਿਯਮ ਲਾਗੂ ਕਰਨ ਦੇ ਪੱਖ ਵਿੱਚ ਓਟਵਾ ਸਕੂਲ ਬੋਰਡ ਨੇ ਕੀਤਾ ਵੋਟ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …