ਓਨਟਾਰੀਓ :ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਨਾ ਹੀ ਉਨ੍ਹਾਂ ਨੇ ਤੇ ਨਾ ਹੀ ਪ੍ਰੋਗਰੈਸਿਵ ਕੰਸਰਵੇਟਿਵ ਕਾਕਸ ਮੈਂਬਰਾਂ ਵੱਲੋਂ ਫੈਡਰਲ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਕਿਸੇ ਉਮੀਦਵਾਰ ਦਾ ਸਮਰਥਨ ਨਹੀਂ ਕਰਨਗੇ।
ਜ਼ਿਕਰਯੋਗ ਹੈ ਕਿ ਉਮੀਦਵਾਰਾਂ ਵਿੱਚੋਂ ਇੱਕ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਹਨ, ਜਿਹੜੇ ਫੋਰਡ ਤੋਂ ਪਹਿਲਾਂ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਆਗੂ ਰਹਿ ਚੁੱਕੇ ਹਨ। ਫੋਰਡ ਕਾਕਸ ਦੇ ਕਈ ਮੈਂਬਰ ਬ੍ਰਾਊਨ ਦੀ ਲੀਡਰਸ਼ਿਪ ਸਮੇਂ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਮੈਂਬਰ ਵੀ ਰਹਿ ਚੁੱਕੇ ਹਨ। ਪਰ ਬਹੁਗਿਣਤੀ ਵੱਲੋਂ ਇਸ ਉੱਘੀ ਜੌਬ ਲਈ ਮੌਜੂਦਾ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦਾ ਸਮਰਥਨ ਕੀਤਾ ਗਿਆ। ਜਿਸ ਸਮੇਂ ਸਕੈਂਡਲ ਖਤਮ ਹੋਇਆ ਉਸ ਸਮੇਂ ਬ੍ਰਾਊਨ ਨਾਲ ਉਨ੍ਹਾਂ ਦੀ ਪਾਰਟੀ ਦੇ ਬਹੁਤੇ ਮੈਂਬਰ ਨਹੀਂ ਸਨ।
ਇੱਥੇ ਦੱਸਣਾ ਬਣਦਾ ਹੈ ਕਿ ਬ੍ਰਾਊਨ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ, ਜਿਨ੍ਹਾਂ ਤੋਂ ਬ੍ਰਾਊਨ ਵੱਲੋਂ ਇਨਕਾਰ ਕੀਤਾ ਗਿਆ ਸੀ। 2018 ਦੀਆਂ ਚੋਣਾਂ ਤੋਂ ਕਈ ਮਹੀਨੇ ਪਹਿਲਾਂ ਸੀਟੀਵੀ ਵੱਲੋਂ ਇਨ੍ਹਾਂ ਨੂੰ ਪਬਲਿਸ਼ ਕੀਤਾ ਜਾ ਚੁੱਕਿਆ ਸੀ। ਬ੍ਰਾਊਨ ਦਾ ਇਸ ਮਾਮਲੇ ਵਿੱਚ ਚੱਲ ਰਿਹਾ ਮਾਨਹਾਨੀ ਦਾ ਮਾਮਲਾ ਵੀ ਹੱਲ ਹੋ ਚੁੱਕਿਆ ਹੈ।
ਇੱਕ ਹੋਰ ਲੀਡਰਸ਼ਿਪ ਉਮੀਦਵਾਰ ਰੋਮਨ ਬੇਬਰ ਹਨ, ਜਿਹੜੇ ਜਨਵਰੀ 2021 ਤੋਂ ਓਨਟਾਰੀਓ ਵਿਧਾਨ ਸਭਾ ਦੇ ਆਜ਼ਾਦ ਮੈਂਬਰ ਹਨ। ਇਸ ਤੋਂ ਪਹਿਲਾਂ ਕੋਵਿਡ-19 ਲੌਕਡਾਊਨਜ਼ ਦਾ ਖੁੱਲ੍ਹ ਕੇ ਵਿਰੋਧ ਕਰਨ ਉੱਤੇ ਬੇਬਰ ਨੂੰ ਫੋਰਡ ਨੇ ਪ੍ਰੋਗਰੈਸਿਵ ਕੰਸਰਵੇਟਿਵ ਕਾਕਸ ਤੋਂ ਬਾਹਰ ਕਰ ਦਿੱਤਾ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …