7.3 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਤਲਵਾੜਾ ਦਾ ਮੀਤਪਾਲ ਕੈਨੇਡਾ ਪੁਲਿਸ ਵਿੱਚ ਅਫਸਰ ਬਣਿਆ

ਤਲਵਾੜਾ ਦਾ ਮੀਤਪਾਲ ਕੈਨੇਡਾ ਪੁਲਿਸ ਵਿੱਚ ਅਫਸਰ ਬਣਿਆ

ਤਲਵਾੜਾ/ਬਿਊਰੋ ਨਿਊਜ਼ : ਤਲਵਾੜਾ ਸ਼ਹਿਰ ਦੇ ਕਾਰੋਬਾਰੀ ਪਰਿਵਾਰ ਦੇ ਪੁੱਤਰ ਮੀਤਪਾਲ ਸਿੰਘ ਨੇ ਕੈਨੇਡਾ ਦੀ ਵਿਨੀਪੈੱਗ ਪੁਲਿਸ ਵਿੱਚ ਬਤੌਰ ‘ਕਰੈਕਸ਼ਨ ਅਫ਼ਸਰ’ ਵਜੋਂ ਅਹੁਦਾ ਸੰਭਾਲਿਆ ਹੈ।
ਮੀਤਪਾਲ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹ 2017 ਵਿੱਚ ਕੈਨੇਡਾ ਪੜ੍ਹਨ ਗਿਆ ਸੀ ਅਤੇ ਉੱਥੇ ਹੀ ਰੈੱਡ ਰਿਵਰ ਕਾਲਜ ਵਿਨੀਪੈੱਗ ਤੋਂ ਆਟੋਮੋਟਿਵ ਟੈਕਨੀਸ਼ੀਅਨ ਵਿੱਚ ਗਰੈਜੂਏਸ਼ਨ ਕੀਤੀ ਸੀ। ਉਸ ਨੇ ਮੁੱਢਲੀ ਸਿੱਖਿਆ ਬੀਬੀਐੱਮਬੀ ਡੀਏਵੀ ਸਕੂਲ ਤਲਵਾੜਾ ਤੋਂ ਹਾਸਿਲ ਕੀਤੀ ਸੀ।
ਮੀਤਪਾਲ ਸਿੰਘ ਨੇ ਲੰਘੇ ਸਾਲ ਨਵੰਬਰ ਵਿੱਚ ਕੈਨੇਡਾ ਪੁਲੀਸ ਦਾ ਟੈਸਟ ਪਾਸ ਕੀਤਾ ਅਤੇ ਹੁਣ ਉਸ ਦੀ ਬਤੌਰ ਕਰੈਕਸ਼ਨ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਉਸ ਦੇ ਬੈਚ ਵਿੱਚ ਉਹ ਇਕਲੌਤਾ ਸਿੱਖ ਨੌਜਵਾਨ ਹੈ, ਜਿਸ ਨੇ ਆਪਣੀ ਡਿਊਟੀ ਪੂਰੇ ਸਿੱਖੀ ਸਰੂਪ ਵਿੱਚ ਜੁਆਇਨ ਕੀਤੀ ਹੈ।

 

RELATED ARTICLES
POPULAR POSTS