ਓਨਟਾਰੀਓ/ਬਿਊਰੋ ਨਿਊਜ਼ : ਆਰਜ਼ੀ ਪਨਾਹ ਹਾਸਲ ਕਰਨ ਵਾਲਿਆਂ ਲਈ ਘਰਾਂ ਦਾ ਇੰਤਜ਼ਾਮ ਕਰਨ ਵਾਸਤੇ ਪ੍ਰੋਵਿੰਸਾਂ ਤੇ ਸਿਟੀਜ਼ ਦੀ ਮਦਦ ਕਰਨ ਲਈ ਫੈਡਰਲ ਸਰਕਾਰ ਵੱਲੋਂ 362 ਮਿਲੀਅਨ ਡਾਲਰ ਵਾਧੂ ਖਰਚੇ ਜਾ ਰਹੇ ਹਨ। ਪਰ ਓਨਟਾਰੀਓ ਦਾ ਕਹਿਣਾ ਹੈ ਕਿ ਐਨੀ ਘੱਟ ਮਾਲੀ ਇਮਦਾਦ ਨਾਲ ਗੱਲ ਨਹੀਂ ਬਣਨ ਵਾਲੀ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਇਸ ਮਦਦ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਕੈਨੇਡਾ ਭਰ ਵਿੱਚ ਪਨਾਹ ਹਾਸਲ ਕਰਨ ਵਾਲਿਆਂ ਦੀ ਗਿਣਤੀ ਵੱਧ ਜਾਣ ਕਾਰਨ ਫੈਡਰਲ ਸਰਕਾਰ ਨੂੰ ਇਹ ਫੈਸਲਾ ਕਰਨਾ ਪਿਆ। ਉਨ੍ਹਾਂ ਇਹ ਵੀ ਆਖਿਆ ਕਿ ਇਸ ਪਾਸੇ ਅਜੇ ਹੋਰ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਆਖਿਆ ਕਿ ਇਹ ਪ੍ਰੋਗਰਾਮ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਐਨੇ ਘੱਟ ਤਾਪਮਾਨ ਵਿੱਚ ਲੋਕਾਂ ਨੂੰ ਆਪਣੇ ਸਿਰਾਂ ਉੱਤੇ ਛਤ ਮਿਲ ਸਕੇਗੀ।
ਉਨ੍ਹਾਂ ਇਹ ਵੀ ਆਖਿਆ ਕਿ ਇਸ ਲਈ ਸੁਧਾਰਾਂ ਦੀ ਵੀ ਲੋੜ ਹੈ ਤੇ ਆਉਣ ਵਾਲੇ ਮਹੀਨਿਆਂ ਵਿੱਚ ਇਸ ਪਾਸੇ ਕੰਮ ਕਰਨਾ ਵੀ ਜ਼ਰੂਰੀ ਹੋਵੇਗਾ। ਮਿਲਰ ਨੇ ਆਖਿਆ ਕਿ ਪਨਾਹ ਹਾਸਲ ਕਰਨ ਦੇ ਤਲਬਗਾਰਾਂ ਲਈ ਹਾਊਸਿੰਗ ਤੇ ਮਦਦ ਦਾ ਪ੍ਰਬੰਧ ਕਰਨਾ ਪ੍ਰੋਵਿੰਸ਼ੀਅਲ ਤੇ ਮਿਊਂਸੀਪਲ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਫੈਡਰਲ ਸਰਕਾਰ ਵੱਲੋਂ ਸਮੇਂ ਸਮੇਂ ਉੱਤੇ ਅਜਿਹੀ ਆਰਥਿਕ ਮਦਦ ਨਾਲ ਸਰਕਾਰਾਂ ਦਾ ਬੋਝ ਘਟਾਇਆ ਜਾਂਦਾ ਰਿਹਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …