ਓਟਵਾ/ਬਿਊਰੋ ਨਿਊਜ਼ : ਮੱਧ ਸੈਸ਼ਨ ਹੋਈ ਇਤਿਹਾਸਕ ਵੋਟਿੰਗ ਵਿੱਚ ਲਿਬਰਲ ਐਮਪੀ ਗ੍ਰੈੱਗ ਫਰਗਸ ਨੂੰ ਹਾਊਸ ਆਫ ਕਾਮਨਜ਼ ਦਾ ਸਪੀਕਰ ਚੁਣ ਲਿਆ ਗਿਆ ਹੈ। ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਅਹੁਦਾ ਸਾਂਭਣ ਵਾਲੇ ਉਹ ਪਹਿਲੇ ਬਲੈਕ ਸ਼ਖ਼ਸ ਬਣ ਗਏ ਹਨ।
2015 ਵਿੱਚ 54 ਸਾਲਾ ਫਰਗਸ ਪਹਿਲੀ ਵਾਰੀ ਕਿਊਬਿਕ ਦੇ ਹਲਕੇ ਹੱਲ-ਏਲਮਰ ਦੀ ਨੁਮਾਇੰਦਗੀ ਲਈ ਚੁਣੇ ਗਏ।
ਸਪੀਕਰ ਦੀ ਚੋਣ ਕਰਨ ਲਈ ਪਾਰਲੀਮੈਂਟ ਵਿੱਚ ਕਰਵਾਈ ਗਈ ਵੋਟਿੰਗ ਵਿੱਚ ਫਰਗਸ ਜੇਤੂ ਰਹੇ ਤੇ ਸਾਰਿਆਂ ਨੇ ਉਨ੍ਹਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ। ਲਿਬਰਲ, ਐਨਡੀਪੀ ਤੇ ਬਲਾਕ ਕਿਊਬਿਕੁਆ ਦੇ ਕਾਕਸ ਮੈਂਬਰਾਂ ਵੱਲੋਂ ਫਰਗਸ ਨਾਲ ਹੱਥ ਮਿਲਾ ਕੇ ਤੇ ਜੱਫੀਆਂ ਪਾ ਕੇ ਵਧਾਈਆਂ ਦਿੱਤੀਆਂ ਗਈਆਂ। ਕੁੱਝ ਕੁ ਕੰਸਰਵੇਟਿਵ ਐਮਪੀਜ਼ ਨੇ ਵੀ ਫਰਗਸ ਨੂੰ ਵਧਾਈਆਂ ਦਿੱਤੀਆਂ।
ਚੇਅਰ ਤੋਂ ਆਪਣਾ ਪਹਿਲਾ ਭਾਸ਼ਣ ਦਿੰਦਿਆਂ ਫਰਗਸ ਨੇ ਆਖਿਆ ਕਿ ਸਪੀਕਰ ਦਾ ਕੰਮ ਰੈਫਰੀ ਤੋਂ ਜ਼ਿਆਦਾ ਕੁੱਝ ਨਹੀਂ ਹੁੰਦਾ। ਹਾਕੀ ਵਿੱਚੋਂ ਇਹ ਮਿਸਾਲ ਦਿੰਦਿਆਂ ਉਨ੍ਹਾਂ ਆਖਿਆ ਕਿ ਕੋਈ ਵੀ ਰੈਫਰੀ ਨੂੰ ਵੇਖਣ ਜਾਣ ਲਈ ਪੈਸੇ ਨਹੀਂ ਖਰਚਦਾ ਸਾਰੇ ਸਿਤਾਰਿਆ, ਜੋ ਕਿ ਤੁਸੀਂ ਹੋਂ, ਨੂੰ ਵੇਖਣ ਲਈ ਪੈਸੇ ਖਰਚਦੇ ਹਨ। ਫਰਗਸ ਨੇ ਇਹ ਵੀ ਆਖਿਆ ਕਿ ਉਹ ਇਸ ਗੱਲ ਦਾ ਖਿਆਲ ਰੱਖਣਗੇ ਕਿ ਪਾਰਲੀਮੈਂਟ ਵਿੱਚ ਭਖਵੀਂ ਬਹਿਸ ਦੌਰਾਨ ਵੀ ਡੈਕੋਰਮ ਮੇਨਟੇਨ ਰੱਖਿਆ ਜਾਵੇ। ਉਨ੍ਹਾਂ ਆਖਿਆ ਕਿ ਇਸ ਲਈ ਸਾਰਿਆਂ ਦੀ ਮਦਦ ਦੀ ਲੋੜ ਹੋਵੇਗੀ।
ਉਨ੍ਹਾਂ ਅੱਗੇ ਆਖਿਆ ਕਿ ਉਹ ਡੈਕੋਰਮ ਮੇਨਟੇਨ ਕਰਨ ਵਿੱਚ ਕਿਸ ਤਰ੍ਹਾਂ ਹੋਰ ਸੁਧਾਰ ਲਿਆਂਦਾ ਜਾ ਸਕੇ ਇਸ ਬਾਰੇ ਮੰਗਲਵਾਰ ਨੂੰ ਡਿਪਟੀ ਸਪੀਕਰਜ਼ ਨਾਲ ਗੱਲ ਕਰਨਗੇ। ਰਵਾਇਤ ਮੁਤਾਬਕ ਨਵੇਂ ਸਪੀਕਰ ਨੂੰ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦੇ ਆਗੂ ਵੱਲੋਂ ਖਿੱਚ ਕੇ ਚੇਅਰ ਤੱਕ ਲਿਆਂਦਾ ਜਾਂਦਾ ਹੈ ਤੇ ਅਜਿਹਾ ਹੀ ਹੋਇਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਫਰਗਸ ਨੂੰ ਵਧਾਈਆਂ ਦੇਣ ਲਈ ਭਾਸ਼ਣ ਵੀ ਦਿੱਤੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …