ਟੋਰਾਂਟੋ/ਬਿਊਰੋ ਨਿਊਜ਼ : : ਬਰੈਂਪਟਨ ਵਿੱਚ ਵਾਪਰੀ ਇੱਕ ਘਟਨਾ ਦੇ ਸਬੰਧ ਵਿੱਚ ਪੀਲ ਪੁਲਿਸ ਅਧਿਕਾਰੀ ਨੂੰ ਹਮਲੇ ਸਬੰਧੀ ਚਾਰਜ਼ਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਲ ਪੁਲਿਸ ਵੱਲੋਂ ਇਸ ਸਬੰਧ ਵਿੱਚ ਕੋਈ ਖਾਸ ਵੇਰਵਾ ਮੁਹੱਈਆ ਨਹੀਂ ਕਰਵਾਇਆ ਗਿਆ ਕਿ ਇਹ ਘਟਨਾ ਕਦੋਂ ਵਾਪਰੀ, ਪਰ ਇਹ ਪਤਾ ਲੱਗਿਆ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਬੰਧਤ ਪੁਲਿਸ ਅਧਿਕਾਰੀ ਛੁੱਟੀ ਉੱਤੇ ਸੀ।
ਜਾਰੀ ਕੀਤੀ ਗਈ ਨਿਊਜ ਰਲੀਜ ਵਿੱਚ ਪੁਲਿਸ ਨੇ ਆਖਿਆ ਕਿ ਉਨ੍ਹਾਂ ਦੇ ਇੰਟਰਨਲ ਅਫੇਅਰ ਬਿਊਰੋ ਵੱਲੋਂ 26 ਅਕਤੂਬਰ ਨੂੰ ਕਾਂਸਟੇਬਲ ਪਵਨ ਸੰਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਉੱਤੇ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ ਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪਿਛਲੇ ਪੰਜ ਸਾਲਾਂ ਤੋਂ ਪੁਲਿਸ ਮਹਿਕਮੇ ਵਿੱਚ ਕੰਮ ਕਰ ਰਹੇ ਸੰਧੂ ਨੂੰ ਪੁਲਿਸ ਸਰਵਿਸਿਜ਼ ਐਕਟ ਤਹਿਤ ਸਸਪੈਂਡ ਕਰ ਦਿੱਤਾ ਗਿਆ ਹੈ। ਉਸ ਨੂੰ ਅਗਲੇ ਸਾਲ 10 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਆਖਿਆ ਕਿ ਅਦਾਲਤੀ ਕਾਰਵਾਈ ਤੋਂ ਬਾਅਦ ਸੰਧੂ ਦੇ ਸਬੰਧ ਵਿੱਚ ਪੁਲਿਸ ਸਰਵਿਸਿਜ਼ ਐਕਟ ਸਬੰਧੀ ਜਾਂਚ ਕੀਤੀ ਜਾਵੇਗੀ।
ਹਮਲੇ ਦੇ ਸਬੰਧ ਵਿੱਚ ਪੀਲ ਪੁਲਿਸ ਆਫੀਸਰ ਪਵਨ ਸੰਧੂ ਨੂੰ ਕੀਤਾ ਗਿਆ ਗ੍ਰਿਫਤਾਰ
RELATED ARTICLES

