Breaking News
Home / ਜੀ.ਟੀ.ਏ. ਨਿਊਜ਼ / ਉਮੀਦ ਨਾਲੋਂ ਪਹਿਲਾਂ ਹੋ ਸਕਦਾ ਹੈ ਵਿਆਜ਼ ਦਰਾਂ ਵਿੱਚ ਵਾਧਾ : ਬੈਂਕ ਆਫ ਕੈਨੇਡਾ

ਉਮੀਦ ਨਾਲੋਂ ਪਹਿਲਾਂ ਹੋ ਸਕਦਾ ਹੈ ਵਿਆਜ਼ ਦਰਾਂ ਵਿੱਚ ਵਾਧਾ : ਬੈਂਕ ਆਫ ਕੈਨੇਡਾ

ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਦਾ ਕਹਿਣਾ ਹੈ ਕਿ ਪਹਿਲਾਂ ਕੀਤੀ ਗਈ ਪੇਸ਼ੀਨਿਗੋਈ ਤੋਂ ਉਲਟ ਮਹਿੰਗਾਈ ਪਹਿਲਾਂ ਨਾਲੋਂ ਵੱਧ ਸਮੇਂ ਲਈ ਰਹੇਗੀ। ਬੈਂਕ ਨੇ ਇਹ ਸੰਕੇਤ ਵੀ ਦਿੱਤਾ ਕਿ ਵਿਆਜ਼ ਦਰਾਂ ਵਿੱਚ ਵਾਧਾ ਵੀ ਉਮੀਦ ਨਾਲੋਂ ਪਹਿਲਾਂ ਹੋਵੇਗਾ।
ਬੈਂਕ ਨੇ ਆਖਿਆ ਕਿ ਸਾਲਾਨਾ ਮਹਿੰਗਾਈ ਦਰ ਵਿੱਚ ਵਾਧਾ ਸਾਰਾ ਸਾਲ ਬਣਿਆ ਰਹੇਗਾ, ਔਸਤਨ ਇਹ 4.75 ਫੀ ਸਦੀ ਰਹੇਗਾ, ਅਗਲੇ ਸਾਲ ਇਸ ਦੇ 3.4 ਫੀ ਸਦੀ ਰਹਿਣ ਦੀ ਸੰਭਾਵਨਾ ਹੈ। ਫਿਰ 2023 ਤੱਕ ਇਹ ਦੋ ਫੀ ਸਦੀ ਉੱਤੇ ਮੁੜ ਆਵੇਗੀ। ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਪਿੱਛੇ ਸਪਲਾਈ ਚੇਨ ਵਿੱਚ ਪੈਣ ਵਾਲੇ ਅੜਿੱਕੇ ਜ਼ਿੰਮੇਵਾਰ ਹਨ, ਇਸ ਨਾਲ ਕੰਪਨੀਆਂ ਲਈ ਕੀਮਤਾਂ ਵਧੀਆਂ ਹਨ ਤੇ ਜਿਨ੍ਹਾਂ ਵਸਤਾਂ ਦੀ ਵਧੇਰੇ ਡਿਮਾਂਡ ਹੈ ਉਨ੍ਹਾਂ ਦੀ ਸਪਲਾਈ ਸੀਮਤ ਹੋਈ ਹੈ। ਬੈਂਕ ਨੂੰ ਇਹ ਵੀ ਡਰ ਹੈ ਕਿ ਇਸ ਸਾਲ ਦੇ ਅੰਤ ਵਿੱਚ ਸਪਲਾਈ ਸਬੰਧੀ ਦਿੱਕਤਾਂ ਵੱਧ ਸਕਦੀਆਂ ਹਨ।
ਇਸ ਦੇ ਨਾਲ ਹੀ ਗੈਸੋਲੀਨ ਤੇ ਨੈਚੂਰਲ ਗੈਸ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਕਾਰਨ ਵੀ ਦਬਾਅ ਬਣਿਆ ਹੋਇਆ ਹੈ। ਬੈਂਕ ਨੇ ਆਖਿਆ ਕਿ ਵਿਆਜ਼ ਦਰਾਂ ਵਿੱਚ ਵਾਧਾ 2022 ਦੀ ਦੂਜੀ ਛਿਮਾਹੀ ਵਿੱਚ ਸ਼ੁਰੂ ਹੋ ਸਕਦਾ ਹੈ। ਸੈਂਟਰਲ ਬੈਂਕ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਜੇ ਕੋਵਿਡ-19 ਮਾਮਲਿਆਂ ਵਿੱਚ ਮੁੜ ਵਾਧਾਂ ਹੁੰਦਾ ਹੈ ਤਾਂ ਆਰਥਿਕ ਵਿਕਾਸ ਦੀ ਰਫਤਾਰ ਮੁੜ ਘੱਟ ਸਕਦੀ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …