0.9 C
Toronto
Wednesday, January 7, 2026
spot_img
Homeਜੀ.ਟੀ.ਏ. ਨਿਊਜ਼ਪੰਜ ਪੰਜਾਬੀ ਨੌਜਵਾਨਾਂ ਦਾ ਸਨਮਾਨ

ਪੰਜ ਪੰਜਾਬੀ ਨੌਜਵਾਨਾਂ ਦਾ ਸਨਮਾਨ

ਐਬਟਸਫੋਰਡ/ਬਿਊਰੋ ਨਿਊਜ਼ : ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਸਰੀ ਨਿਵਾਸੀ 5 ਪੰਜਾਬੀ ਨੌਜਵਾਨਾਂ ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਅਰਵਿੰਦਰਜੀਤ ਸਿੰਘ, ਕੁਲਜਿੰਦਰ ਸਿੰਘ ਤੇ ਅਜੇ ਕੁਮਾਰ ਦਾ ਕਮਿਊਨਿਟੀ ਲੀਡਰਜ਼ ਐਵਾਰਡ ਨਾਲ ਸਨਮਾਨ ਕੀਤਾ ਹੈ। ਇਹ ਸਨਮਾਨ ਉਨ੍ਹਾਂ ਨੂੰ 20 ਸਾਲ ਦੇ 2 ਨੌਜਵਾਨਾਂ ਦੀ ਜਾਨ ਬਚਾਉਣ ਬਦਲੇ ਦਿੱਤਾ ਗਿਆ ਹੈ। ਧਿਆਨ ਰਹੇ ਕਿ ਕੁਝ ਦਿਨ ਪਹਿਲਾਂ ਇਹ ਪੰਜੋਂ ਦੋਸਤ ਰਿੱਜ ਮੀਡੋ ਨੇੜੇ ਪਹਾੜੀ ਝਰਨੇ ਕੋਲ ਘੁੰਮਣ ਗਏ ਹੋਏ ਸਨ। ਅਚਾਨਕ ਉਨ੍ਹਾਂ ਨੂੰ ‘ਬਚਾਓ ਬਚਾਓ’ ਦੀ ਆਵਾਜ਼ ਸੁਣੀ। ਉਨ੍ਹਾਂ ਵੇਖਿਆ ਕਿ ਦੋ ਸੈਲਾਨੀ ਪਾਣੀ ਦੇ ਤੇਜ਼ ਵਹਾਅ ਵਿੱਚ ਫਸੇ ਹੋਏ ਹਨ। ਇਨ੍ਹਾਂ ਨੌਜਵਾਨਾਂ ਨੇ ਆਪਣੀਆਂ ਦਸਤਾਰਾਂ ਦੀ ਮਦਦ ਨਾਲ ਉਨ੍ਹਾਂ ਦੀ ਜਾਨ ਬਚਾਈ। ਰਿਡ ਮੀਡੋ ਪੁਲਿਸ ਨੇ ਕਿਹਾ ਕਿ ਜੇ ਇਹ ਵਿਦਿਆਰਥੀ ਮਦਦ ਨਾ ਕਰਦੇ ਤਾਂ ਦੋਵਾਂ ਵਿਅਕਤੀਆਂ ਦੀ ਜਾਨ ਜਾ ਸਕਦੀ ਸੀ। ਕਈ ਹੋਰ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀ ਇਸ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਨੌਜਵਾਨਾਂ ਨੇ ਦਸਤਾਰ ਦੀ ਸ਼ਾਨ ਵਧਾਈ ਹੈ।

 

RELATED ARTICLES
POPULAR POSTS