15.2 C
Toronto
Monday, June 15, 2026
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ 'ਚ ਪੰਜਾਬੀ ਬਜ਼ੁਰਗ ਮਹਿਲਾ ਦੀ ਲਾਸ਼ ਮਿਲੀ

ਬਰੈਂਪਟਨ ‘ਚ ਪੰਜਾਬੀ ਬਜ਼ੁਰਗ ਮਹਿਲਾ ਦੀ ਲਾਸ਼ ਮਿਲੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਬਰੈਂਪਟਨ ਦੇ ਪੂਰਬੀ ਇਲਾਕੇ ਦੇ ਵਾਰਡ 8 ‘ਚ ਇਕ ਬਜ਼ੁਰਗ ਬੀਬੀ ਪਾਸ਼ੋ ਬਾਸੀ (81) ਦੀ ਲਾਸ਼ ਛੱਪੜ ਨੇੜਿਓਂ ਮਿਲੀ ਹੈ। ਬੀਬੀ ਬਾਸੀ 26 ਜੂਨ ਤੋਂ ਲਾਪਤਾ ਸੀ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਪਰ ਕੁਝ ਘੰਟਿਆਂ ਬਾਅਦ ਉਸ ਦੇ ਮ੍ਰਿਤਕ ਪਾਏ ਜਾਣ ਬਾਰੇ ਪਤਾ ਲੱਗਾ। ਇਕ ਵੱਖਰੀ ਘਟਨਾ ਲੰਘੇ ਦਿਨੀਂ ਟੋਰਾਂਟੋ ਤੋਂ ਲਗਪਗ ਢਾਈ ਸੌ ਕਿਲੋਮੀਟਰ ਉੱਤਰ-ਪੂਰਬ ਵੱਲ ਬੈਂਕਰੋਫਟ ਸ਼ਹਿਰ ‘ਚ ਵਾਪਰੀ ਜਿੱਥੇ ਇਕ ਹਾਈ ਸਕੂਲ ਦੇ ਬਾਹਰ ਪਾਰਕ ਕੀਤੀ ਗੱਡੀ ਵਿਚ ਦਿਨ ਭਰ ਦੀ ਗਰਮੀ ਦੌਰਾਨ 23 ਕੁ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ਦੀ ਅਜੇ ਜਾਂਚ ਕਰ ਰਹੀ ਹੈ, ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮਾਂ ਡਿਆਨਾ ਸਮਿੱਥ ਉਸੇ ਹਾਈ ਸਕੂਲ ਵਿਚ ਅਧਿਆਪਕਾ ਹੈ, ਜੋ ਪਾਰਕਿੰਗ ਵਿਚ ਗੱਡੀ ਲਗਾ ਕੇ ਸਕੂਲ ਅੰਦਰ ਪੜ੍ਹਾਉਣ ਗਈ ਸੀ ਪਰ ਘਰ ਤੋਂ ਸਕੂਲ ਦੇ ਰਸਤੇ ਵਿਚ ਬੱਚਿਆਂ ਦੀ ਦੇਖਭਾਲ ਕਰਨ ਦੇ ਕੇਂਦਰ (ਡੇਅ ਕੇਅਰ) ‘ਚ ਬੱਚੇ ਨੂੰ ਛੱਡਣਾ ਭੁੱਲ ਗਈ। ਇਹ ਵੀ ਕਿ ਪਾਰਕਿੰਗ ਵਿੱਚ ਗੱਡੀ ਬੰਦ ਕਰਨ ਤੋਂ ਪਹਿਲਾਂ ਉਹ ਆਪਣੇ ਬੱਚੇ ਨੂੰ ਨਾਲ ਲਿਜਾਣਾ ਵੀ ਭੁੱਲ ਗਈ।

RELATED ARTICLES
POPULAR POSTS