ਟੋਰਾਂਟੋ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਏਅਰ ਪੋਰਟਸ ਨੂੰ ਰਾਹਤ ਦੇਣ ਲਈ ਫੰਡਿੰਗ ਵਜੋਂ 740 ਮਿਲੀਅਨ ਡਾਲਰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੰਡਿੰਗ ਦਾ ਐਲਾਨ ਨਵੰਬਰ ਵਿੱਚ ਕੀਤਾ ਗਿਆ ਸੀ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਫੈਸਲੇ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਅਗਲੇ ਛੇ ਸਾਲਾਂ ਲਈ ਕੈਪੀਟਲ ਨਿਵੇਸ਼ ਵਜੋਂ ਏਅਰ ਪੋਰਟਸ ਨੂੰ 740 ਮਿਲੀਅਨ ਡਾਲਰ ਦੀ ਰਕਮ ਦੇਣ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 500 ਮਿਲੀਅਨ ਡਾਲਰ ਦੇ ਨੇੜੇ ਤੇੜੇ ਰਕਮ ਵੱਡੇ ਏਅਰ ਪੋਰਟਸ ਨੂੰ ਰਨਵੇਅ ਦੀ ਮੁਰੰਮਤ ਕਰਵਾਉਣ, ਟਰਾਂਜ਼ਿਟ ਸਟੇਸ਼ਨਾਂ ਆਦਿ ਨੂੰ ਠੀਕ ਕਰਵਾਉਣ ਲਈ ਦਿੱਤਾ ਜਾਵੇਗਾ। ਬਾਕੀ ਰਕਮ ਛੋਟੇ ਏਅਰ ਪੋਰਟਸ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲਾਂ ਸਰਕਾਰ ਨੇ 345 ਮਿਲੀਅਨ ਡਾਲਰ ਦੀ ਰਕਮ ਏਅਰਪੋਰਟ ਰੈਂਟ ਰਲੀਫ ਤੇ ਰੀਜਨਲ ਏਅਰ ਟਰਾਂਸਪੋਰਟੇਸ਼ਨ ਦੀ ਮਦਦ ਲਈ ਬਰਾਬਰ ਵੰਡਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਜਿਨ੍ਹਾਂ ਇੰਡਸਟਰੀਜ਼ ਉੱਤੇ ਸੱਭ ਤੋਂ ਵੱਡੀ ਮਾਰ ਪਈ ਉਨ੍ਹਾਂ ਵਿੱਚੋਂ ਏਵੀਏਸ਼ਨ ਇੰਡਸਟਰੀ ਵੀ ਇੱਕ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …