Breaking News
Home / ਜੀ.ਟੀ.ਏ. ਨਿਊਜ਼ / ਯੂਐਸ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਕੰਪਿਊਟਰ ਸਿਸਟਮ ਦੀ ਗੜਬੜੀ ਕਾਰਨ ਕੈਨੇਡਾ ‘ਚ ਆਈ ਦਿੱਕਤ

ਯੂਐਸ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਕੰਪਿਊਟਰ ਸਿਸਟਮ ਦੀ ਗੜਬੜੀ ਕਾਰਨ ਕੈਨੇਡਾ ‘ਚ ਆਈ ਦਿੱਕਤ

ਇਸ ਗੜਬੜੀ ਕਾਰਨ ਕੰਮਕਾਜ ਉੱਤੇ ਵੀ ਅਸਰ ਪਿਆ : ਏਅਰ ਕੈਨੇਡਾ
ਓਟਵਾ/ਬਿਊਰੋ ਨਿਊਜ਼ : ਏਅਰ ਕੈਨੇਡਾ ਤੇ ਵੈਸਟਜੈੱਟ ਵੱਲੋਂ ਟਰੈਵਲਰਜ਼ ਨੂੰ ਅਮਰੀਕਾ ਜਾਣ ਤੇ ਉੱਥੋਂ ਆਉਣ ਲਈ ਏਅਰਪੋਰਟ ਰਵਾਨਾ ਹੋਣ ਤੋਂ ਪਹਿਲਾਂ ਆਪਣੀਆਂ ਫਲਾਈਟਸ ਦੀ ਸਥਿਤੀ ਜਾਂਚਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਯੂਐਸ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ ਵਿਖੇ ਕੰਪਿਊਟਰ ਸਿਸਟਮ ਵਿੱਚ ਕੋਈ ਗੜਬੜ ਹੋਣ ਕਾਰਨ ਕਈ ਫਲਾਈਟਸ ਨੂੰ ਜਾਂ ਤਾਂ ਰੱਦ ਕਰਨਾ ਪੈ ਰਿਹਾ ਹੈ ਤੇ ਜਾਂ ਫਿਰ ਉਨ੍ਹਾਂ ਵਿੱਚ ਦੇਰ ਹੋ ਰਹੀ ਹੈ।
ਵੈਸਟਜੈਟ ਨੇ ਆਖਿਆ ਕਿ ਕੰਪਿਊਟਰ ਦੀ ਇਸ ਗੜਬੜੀ ਕਾਰਨ ਬੁੱਧਵਾਰ ਸਵੇਰੇ ਉਨ੍ਹਾਂ ਦੀਆਂ ਛੇ ਉਡਾਨਾਂ ਵਿੱਚ ਦੇਰ ਹੋ ਗਈ ਪਰ ਕੋਈ ਉਡਾਨ ਰੱਦ ਨਹੀਂ ਕੀਤੀ ਗਈ ਜਦਕਿ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਇਸ ਗੜਬੜੀ ਕਾਰਨ ਉਨ੍ਹਾਂ ਦੇ ਕੰਮਕਾਜ ਉੱਤੇ ਵੀ ਅਸਰ ਪਿਆ ਹੈ। ਇਹ ਗੜਬੜੀ ਨੋਟਿਸ ਟੂ ਏਅਰ ਮਿਸ਼ਨਜ਼ ਸਿਸਟਮ (ਐਨਓਟੀਏਐਮ) ਵਿੱਚ ਆਈ ਖਰਾਬੀ ਕਾਰਨ ਹੋਈ। ਮੰਗਲਵਾਰ ਨੂੰ ਇਸ ਸਿਸਟਮ ਵਿੱਚ ਗੜਬੜੀ ਆਉਣ ਕਾਰਨ 1000 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ ਤੇ ਬੁੱਧਵਾਰ ਸਵੇਰੇ 11:00 ਵਜੇ ਤੱਕ 6,000 ਉਡਾਨਾਂ ਵਿੱਚ ਦੇਰ ਹੋਈ। ਇਸ ਕਾਰਨ ਕੈਨੇਡਾ ਦੇ ਐਨਓਟੀਏਐਮ ਐਂਟਰੀ ਸਿਸਟਮ ਵਿੱਚ ਵੀ ਗੜਬੜੀ ਹੋ ਗਈ।
ਨਵ ਕੈਨੇਡਾ ਦੀ ਮੈਨੇਜਰ ਆਫ ਗਵਰਮੈਂਟ ਐਂਡ ਮੀਡੀਆ ਰਿਲੇਸ਼ਨਜ਼ ਵੈਨੇਸਾ ਐਡਮਜ਼ ਨੇ ਇੱਕ ਈਮੇਲ ਵਿੱਚ ਆਖਿਆ ਕਿ ਇਸ ਗੜਬੜੀ ਦੀ ਜੜ੍ਹ ਲੱਭਣ ਲਈ ਅਸੀਂ ਅਜੇ ਵੀ ਜਾਂਚ ਕਰ ਰਹੇ ਹਾਂ। ਫੈਡਰਲ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਦੇ ਬੁਲਾਰੇ ਨਦੀਨ ਰਮਦਾਨ ਨੇ ਦੱਸਿਆ ਕਿ ਉਹ ਨਵ ਕੈਨੇਡਾ ਨਾਲ ਰਾਬਤਾ ਰੱਖ ਰਹੇ ਹਨ ਤੇ ਇਸ ਸਮੱਸਿਆ ਤੋਂ ਜਲਦ ਤੋਂ ਜਲਦ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …