ਟੋਰਾਂਟੋ/ਬਿਊਰੋ ਨਿਊਜ਼ : ਜਿੱਥੋਂ ਤੱਕ ਕੋਵਿਡ-19 ਖਿਲਾਫ ਸਿਟੀ ਸਟਾਫ ਦੇ ਵੈਕਸੀਨੇਟ ਹੋਣ ਦੀ ਗੱਲ ਆਉਂਦੀ ਹੈ ਤਾਂ ਸਿਟੀ ਆਫ ਟੋਰਾਂਟੋ ਵੱਲੋਂ ਕੋਈ ਰਿਆਇਤ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇੱਕ ਬਿਆਨ ਵਿੱਚ ਸਿਟੀ ਨੇ ਆਖਿਆ ਕਿ ਜਿਹੜਾ ਸਟਾਫ ਮੈਂਬਰ ਕੋਵਿਡ-19 ਵੈਕਸੀਨੇਸ਼ਨ ਦੀਆਂ ਦੋਵੇਂ ਡੋਜਾਂ ਲੱਗਣ ਦਾ ਸਬੂਤ ਮੁਹੱਈਆ ਨਹੀਂ ਕਰਾਵੇਗਾ ਉਸ ਨੂੰ ਬਿਨਾਂ ਤਨਖਾਹ ਛੇ ਹਫਤਿਆਂ ਲਈ ਸਸਪੈਂਡ ਕਰ ਦਿੱਤਾ ਜਾਵੇਗਾ। ਇਹ ਫੈਸਲਾ ਪਹਿਲੀ ਨਵੰਬਰ ਤੋਂ ਲਾਗੂ ਹੋ ਜਾਵੇਗਾ। ਜੇ ਉਹ ਛੇ ਹਫਤਿਆਂ ਦੌਰਾਨ ਸਬੂਤ ਮੁਹੱਈਆ ਕਰਵਾਉਣਗੇ ਤਾਂ ਉਨ੍ਹਾਂ ਨੂੰ ਕੰਮ ਉੱਤੇ ਪਰਤਣ ਦਿੱਤਾ ਜਾਵੇਗਾ।
ਸਸਪੈਂਡ ਕੀਤੇ ਜਾਣ ਤੋਂ ਬਾਅਦ ਜੇ ਸਟਾਫ ਅਜੇ ਵੀ ਆਪਣੀ ਪੂਰੀ ਵੈਕਸੀਨੇਸ਼ਨ ਦਾ ਸਬੂਤ ਮੁਹੱਈਆ ਨਹੀਂ ਕਰਵਾਉਂਦਾ ਤਾਂ 13 ਦਸੰਬਰ ਤੋਂ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ। ਸਿਟੀ ਨੇ ਆਖਿਆ ਕਿ ਉਹ ਆਪਣੇ ਸਟਾਫ ਲਈ ਵੈਕਸੀਨ ਐਜੂਕੇਸ਼ਨ ਪ੍ਰੋਗਰਾਮ ਜਾਰੀ ਰੱਖੇਗੀ। ਸਿਟੀ ਨੇ ਲਾਜ਼ਮੀ ਵੈਕਸੀਨੇਸ਼ਨ ਦੀ ਆਪਣੀ ਪਾਲਿਸੀ 26 ਅਗਸਤ ਨੂੰ ਜਾਰੀ ਕੀਤੀ ਸੀ। ਸਾਰੇ ਸਟਾਫ ਨੂੰ 17 ਸਤੰਬਰ ਤੱਕ ਆਪਣੇ ਵੈਕਸੀਨੇਸ਼ਨ ਸਟੇਟਸ ਦਾ ਖੁਲਾਸਾ ਕਰਨ ਲਈ ਆਖਿਆ ਗਿਆ ਸੀ ਤੇ 30 ਸਤੰਬਰ ਤੱਕ ਅੰਸ਼ਕ ਟੀਕਾਕਰਣ ਕਰਵਾਉਣ ਲਈ ਆਖਿਆ ਗਿਆ ਸੀ।
ਸਿਟੀ ਨੇ ਆਖਿਆ ਕਿ 95 ਫੀ ਸਦੀ ਸਟਾਫ ਵੱਲੋਂ ਬੁੱਧਵਾਰ ਤੱਕ ਵੈਕਸੀਨੇਸ਼ਨ ਦਾ ਖੁਲਾਸਾ ਕਰਨ ਵਾਲਾ ਫਾਰਮ ਭਰ ਦਿੱਤਾ ਗਿਆ ਸੀ। ਟੋਰਾਂਟੋ ਪਬਲਿਕ ਸਰਵਿਸ ਦੇ 26,138 ਮੈਂਬਰ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਹਨ।
ਇਸ ਤੋਂ ਭਾਵ ਹੈ ਕਿ 89 ਫੀਸਦੀ ਸਟਾਫ ਆਪਣੇ ਵੈਕਸੀਨੇਸ਼ਨ ਸਟੇਟਸ ਦਾ ਖੁਲਾਸਾ ਕਰ ਚੁੱਕਿਆ ਹੈ। ਪੰਜ ਫੀਸਦੀ ਸਟਾਫ ਅੰਸਕ ਤੌਰ ਉੱਤੇ ਵੈਕਸੀਨੇਸ਼ਨ ਕਰਵਾ ਚੁੱਕਿਆ ਹੈ ਤੇ 2 ਫੀਸਦੀ ਨੇ ਆਪਣਾ ਸਟੇਟਸ ਜਾਹਿਰ ਨਾ ਕਰਨ ਦਾ ਫੈਸਲਾ ਕੀਤਾ ਹੈ।
ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਸਿਟੀ ਆਫ ਟੋਰਾਂਟੋ ਦੇ ਸਟਾਫ ਦੀ ਹੋ ਸਕਦੀ ਹੈ ਛਾਂਟੀ
RELATED ARTICLES

