ਓਟਵਾ : ਕੋਵਿਡ-19 ਮਹਾਂਮਾਰੀ ਕਾਰਨ ਬੇਰੋਜ਼ਗਾਰ ਹੋਏ ਵਰਕਰਜ਼ ਲਈ ਨਵੇਂ ਬੈਨੇਫਿਟਜ਼ ਸਬੰਧੀ ਬਿੱਲ ਨੂੰ ਹਾਊਸ ਆਫ ਕਾਮਨਜ਼ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।ਇਸ ਪ੍ਰਕਿਰਿਆ ਵਿੱਚ ਘੱਟ ਗਿਣਤੀ ਲਿਬਰਲ ਸਰਕਾਰ ਮਹਾਂਮਾਰੀ ਦੇ ਇਸ ਦੌਰ ਦਾ ਆਪਣਾ ਪਹਿਲਾ ਭਰੋਸੇ ਦਾ ਵੋਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ। ਇਹ ਭਰੋਸਾ ਵੀ ਦਿਵਾਇਆ ਗਿਆ ਹੈ ਕਿ ਦੇਸ਼ ਭਰ ਵਿੱਚ ਖਤਰਨਾਕ ਢੰਗ ਨਾਲ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਘੱਟੋ ਘੱਟ ਹਾਲ ਦੀ ਘੜੀ ਚੋਣਾਂ ਨਹੀਂ ਹੋਣਗੀਆਂ।ਬਿੱਲ ਸੀ-4 ਨੂੰ ਹਾਊਸ ਆਫ ਕਾਮਨਜ਼ ਵਿੱਚ ਪਾਸ ਕਰ ਦਿੱਤਾ ਗਿਆ। ਇਸ ਬਿੱਲ ਦੇ ਮਸੌਦੇ ਉੱਤੇ ਸਾਢੇ ਚਾਰ ਘੰਟੇ ਹੀ ਬਹਿਸ ਹੋਈ। ਇਸ ਦੌਰਾਨ ਕੰਜ਼ਰਵੇਟਿਵ ਐਮਪੀਜ਼ ਤੇ ਬਲਾਕ ਕਿਊਬਿਕੁਆ ਦੇ ਐਮਪੀਜ਼ ਨੇ ਇਸ ਬਿੱਲ ਨੂੰ ਫਾਸਟ ਟਰੈਕ ਕੀਤੇ ਜਾਣ ਤੇ ਕਾਹਲੀ ਵਿੱਚ ਇਸ ਬਾਬਤ ਫੈਸਲਾ ਲਏ ਜਾਣ ਉੱਤੇ ਇਤਰਾਜ਼ ਵੀ ਪ੍ਰਗਟਾਇਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …