Breaking News
Home / ਜੀ.ਟੀ.ਏ. ਨਿਊਜ਼ / ਸੁਖ ਧਾਲੀਵਾਲ ਦੇ ਸਿੱਖ ਹੈਰੀਟੇਜ ਮੰਥ ਐਲਾਨਣ ਵਾਲੇ ਬਿਲ ਦੇ ਹੱਕ ‘ਚ ਰੂਬੀ ਸਹੋਤਾ ਵੀ ਖਲੋਤੀ

ਸੁਖ ਧਾਲੀਵਾਲ ਦੇ ਸਿੱਖ ਹੈਰੀਟੇਜ ਮੰਥ ਐਲਾਨਣ ਵਾਲੇ ਬਿਲ ਦੇ ਹੱਕ ‘ਚ ਰੂਬੀ ਸਹੋਤਾ ਵੀ ਖਲੋਤੀ

ਓਨਟਾਰੀਓ : : ਸਰੀ ਨਿਊਟਨ ਤੋਂ ਐਮਪੀ ਸੁੱਖ ਧਾਲੀਵਾਲ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਐਲਾਨਣ ਲਈ ਲਿਆਂਦੇ ਬਿੱਲ ਦੀ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਹਮਾਇਤ ਕੀਤੀ। ਐਮਪੀ ਸਹੋਤਾ ਨੇ ਆਖਿਆ ਕਿ ਸਿੱਖਾਂ ਵੱਲੋਂ ਕੈਨੇਡਾ ਵਿੱਚ ਜੋ ਵੀ ਯੋਗਦਾਨ ਪਾਇਆ ਗਿਆ ਹੈ ਉਸ ਉਤੇ ਉਨਾਂ ਨੂੰ ਪੂਰਾ ਮਾਣ ਹੈ। ਬਿੱਲ ਸੀ-376 ਸਾਨੂੰ ਉਸੇ ਯੋਗਦਾਨ ਨੂੰ ਪਛਾਨਣ, ਮਾਨਤਾ ਦੇਣ ਤੇ ਭਵਿੱਖ ਦੀਆਂ ਪੀੜੀਆਂ ਨੂੰ ਸਾਡੀ ਭਾਸ਼ਾ, ਰਵਾਇਤਾਂ ਤੇ ਕੈਨੇਡਾ ਵਿੱਚ ਹਾਸਲ ਕੀਤੇ ਗਏ ਸਥਾਨ ਬਾਰੇ ਸਿੱਖਿਅਤ ਕਰਨ ਦੀ ਇਜਾਜ਼ਤ ਦਿੰਦਾ ਹੈ। ਉਨਾਂ ਆਖਿਆ ਕਿ ਜੇ ਉਹ ਆਪਣੀ ਨਿੱਜੀ ਕਹਾਣੀ ਹੀ ਲੈ ਲੈਣ ਤਾਂ ਉਹ ਮਿਹਨਤਕਸ਼ ਇਮੀਗ੍ਰੈਂਟਸ ਦੀ ਧੀ ਹੈ ਤੇ ਉਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਕਿਸ ਤਰ੍ਹਾਂ ਉਹ ਇਸ ਬਿੱਲ ਦੀ ਤਾਈਦ ਕਰਨ ਜੋਗੀ ਹੋ ਗਈ ਹੈ। ਉਨਾਂ ਆਖਿਆ ਕਿ ਉਹ ਹੋਰਨਾਂ ਘੱਟ ਗਿਣਤੀ ਕੈਨੇਡੀਅਨਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਸੱਭ ਕੁੱਝ ਸੰਭਵ ਹੈ ਤੇ ਉਨਾਂ ਦੀਆਂ ਕਹਾਣੀਆਂ ਵੀ ਕੈਨੇਡੀਅਨ ਕਹਾਣੀਆਂ ਹਨ ਤੇ ਇਨਾਂ ਨੂੰ ਸਾਡੀ ਕੈਨੇਡੀਅਨ ਵਿਰਾਸਤ ਦੇ ਹਿੱਸੇ ਵਜੋਂ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਬਿੱਲ ਸੀ-376 ਨੂੰ ਦੂਜੀ ਰੀਡਿੰਗ ਲਈ ਭੇਜੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਹਫਤਿਆਂ ਵਿੱਚ ਇਸ ਨੂੰ ਕਮੇਟੀ ਹਵਾਲੇ ਕਰ ਦਿੱਤਾ ਜਾਵੇਗਾ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …