10.4 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਸਕਾਰਬਰੋ ਦੀਆਂ ਮਾਂ ਤੇ ਧੀ ਬਲੂ ਮਾਊਨਟੇਨ ਦੇ ਇਕ ਰਿਜ਼ੋਰਟ ਦੇ ਪੂਲ...

ਸਕਾਰਬਰੋ ਦੀਆਂ ਮਾਂ ਤੇ ਧੀ ਬਲੂ ਮਾਊਨਟੇਨ ਦੇ ਇਕ ਰਿਜ਼ੋਰਟ ਦੇ ਪੂਲ ਵਿੱਚ ਡੁੱਬ ਕੇ ਮਰੀਆਂ

ਸਕਾਰਬਰੋ : ਗਰਮੀਆਂ ਦੀ ਰੁੱਤ ਆਉਂਦਿਆਂ ਹੀ ਵੱਖ-ਵੱਖ ਸੈਰਗਾਹ ਵਾਲੀਆਂ ਥਾਂਵਾਂ ‘ਤੇ ਪਾਣੀ ਵਿੱਚ ਡੁੱਬ ਕੇ ਮਰਨ ਦੀਆਂ ਘਟਨਾਵਾਂ ਵਾਪਰਣੀਆਂ ਸ਼ੁਰੂ ਹੋ ਗਈਆਂ।
ਬਲੂ ਮਾਊਨਟੇਨ ਦੇ ਇਕ ਰਿਜ਼ੋਰਟ ਦੇ ਸਵੀਮਿੰਗ ਪੂਲ ਵਿੱਚ ਸਕਾਰਬਰੋ ਦੀ ਇਕ 34 ਸਾਲਾ ਮਾਂ ਟਿਫਨੀ ਗੌਂਗ ਅਤੇ ਉਸਦੀ 5 ਸਾਲਾ ਧੀ ਚਲੋਅ ਗੌਂਗ ਦੇ ਡੁੱਬ ਕੇ ਮਰ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਮਾਉਨਟੇਨ ਸਪਰਿੰਗਸ ਰਿਜ਼ੋਰਟ ਵਿੱਚ ਠਹਿਰਿਆ ਹੋਇਆ ਸੀ। ਮੰਗਲਵਾਰ ਸ਼ਾਮ ਨੂੰ ਹੋਈ 7.15 ਵਜੇ ਮਾਂ ਅਤੇ ਧੀ ਦੋਵੇਂ ਪੂਲ ਵਿੱਚ ਨਹਾਊਣ ਲਈ ਦਾਖਲ ਹੋਈਆਂ। ਪਾਣੀ ਵਿੱਚ ਡੁੱਬ ਜਾਣ ਕਾਰਣ ਇਨ੍ਹਾਂ ਦੋਹਾਂ ਨੂੰ ਐਮਰਜੈਂਸੀ ਹਾਲਤ ਵਿੱਚ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਔਰਤ ਦਾ ਪਤੀ ਜੋ ਕਿ ਘਟਨਾ ਸਮੇਂ ਅਜੇ ਉਪਰ ਕਮਰੇ ਵਿੱਚ ਹੀ ਸੀ, ਰੋ- ਰੋ ਕੇ ਕੁਰਲਾ ਰਿਹਾ ਸੀ ਕਿ ਉਹ ਹਾਲਾਂਕਿ ਸਿਰਫ਼ 10 ਮਿੰਟ ਬਾਦ ਹੀ ਹੇਠਾਂ ਪਹੁੰਚ ਗਿਆ ਸੀ। ਪਰੰਤੂ ੳਦੋਂ ਤੱਕ ਸੱਭ ਕੁਝ ਖਤਮ ਹੋ ਚੁੱਕਿਆ ਸੀ। ਉਸਦਾ ਕਹਿਣਾ ਸੀ ਕਿ ਸਮਝ ਤੋਂ ਬਾਹਰ ਹੈ ਕਿ ਉਨ੍ਹਾਂ ਦੋਹਾਂ ਨੇ ਲਾਈਫ ਗਾਰਡਸ ਕਿਉਂ ਨਹੀਂ ਪਾਈਆਂ ਸੀ?
ਓਪੀਪੀ ਵੱਲੋਂ ਸਰਵਿਲੈਂਸ ਕੈਮਰਿਆਂ ਤੋਂ ਵੀਡੀਓ ਫੁੱਟੇਜ ਹਾਸਲ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਆਪਣੀ 5 ਸਾਲਾ ਧੀ ਨੂੰ ਬਚਾਊਂਦਿਆਂ ਇਸ ਮਾਂ ਦੀ ਜਾਨ ਗਈ ਹੋਵੇ।ਬੱਚੀ ਚੋਅ ਗੌਂਗ ਮਕਾਵਨ ਅਤੇ ਫਿੰਚ ਐਵਿਨਿਉ ਨੇੜੇ ਪੈਂਦੇ ਇਰੋਕੋਆ ਜੂਨੀਅਰ ਪਬਲਿਕ ਸਕੂਲ ਵਿੱਚ ਪੜਦੀ ਸੀ। ਸਕੂਲ ਦੀ ਪ੍ਰਿੰਸੀਪਲ ਨੇ ਬਾਕੀ ਵਿਦਿਆਰਥੀਆਂ ਨਾਲ ਇਹ ਦੁੱਖ ਭਰੀ ਖ਼ਬਰ ਸਾਂਝੀ ਕੀਤੀ। ਅੱਜ ਦੇਰ ਸ਼ਾਮ ਤੱਕ ਦੋਹਾਂ ਦਾ ਪੋਸਟਮਾਰਟਮ ਕਰ ਦਿੱਤਾ ਜਾਵੇਗਾ।

RELATED ARTICLES
POPULAR POSTS