ਬਰੈਂਪਟਨ/ਬਿਊਰੋ ਨਿਊਜ਼ : ਜੇਕਰ ਤੁਸੀਂ ਬਰੈਂਪਟਨ ‘ਚ ਰਹਿੰਦੇ ਹੋ ਤਾਂ ਤੁਸੀਂ ਸ਼ੈਰੇਡਨ ਕਾਲਜ ਦੇ ਨੇੜੇ-ਤੇੜੇ ਪਲਾਜ਼ਾ ਅਤੇ ਪਾਰਕਿੰਗ ਲਾਟਸ ‘ਚ ਹੋਣ ਵਾਲੀ ਹਿੰਸਾ ਦੇ ਬਾਰੇ ‘ਚ ਜ਼ਰੂਰ ਸੁਣਿਆ ਹੋਵੇਗਾ। ਅਜਿਹੇ ਕਈ ਵੀਡੀਓ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ। ਅਜਿਹੇ ‘ਚ ਕਾਲਜ ਨੇ ਕਿਹਾ ਕਿ ਉਨ੍ਹਾਂ ਵਿਦਿਆਰਥੀ ਇਸ ਤਰ੍ਹਾਂ ਦੀ ਹਿੰਸਾ ‘ਚ ਸ਼ਾਮਲ ਨਹੀਂ ਹਨ। ਕਾਲਜ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਸਭ ਕੁਝ ਕਾਲਜ ਦੇ ਨੇੜੇ-ਤੇੜੇ ਬੇਸ਼ੱਕ ਹੋ ਰਿਹਾ ਹੈ ਪ੍ਰੰਤੂ ਕਾਲਜ ਵਿਦਿਆਰਥੀਆਂ ਦਾ ਇਨ੍ਹਾਂ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਆਪਣੇ ਵਿਦਿਆਰਥੀਆਂ ਇਸ ਤਰ੍ਹਾਂ ਦੇ ਮਾਮਲਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਾਂ। ਬਰੈਂਪਟਨ ‘ਚ ਹਿੰਸ ਦੀਆਂ ਵਧਦੀਆਂ ਵਾਰਦਾਤਾਂ ਨੂੰ ਲੈ ਕੇ ਆਮ ਲੋਕਾਂ ‘ਚ ਚਿੰਤਾ ਵਧ ਰਹੀ ਹੈ। ਪੁਲਿਸ ਅਤੇ ਮੇਅਰ ਵੀ ਲਗਾਤਾਰ ਇਸ ਮਾਮਲੇ ‘ਚ ਆਪਣੀ ਚਿੰਤਾ ਪ੍ਰਗਟ ਕਰ ਚੁੱਕੇ ਹਨ ਅਤੇ ਇਸ ਸਬੰਧ ‘ਚ ਉਚਿਤ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਥਾਵਾਂ ‘ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ ਜਿਨ੍ਹਾਂ ‘ਚ ਇਕ ਤੋਂ ਜ਼ਿਆਦਾ ਵਾਰ ਝਗੜਾ ਹੋਇਆ ਹੈ।
ਬਰੈਂਪਟਨ/ ਬਿਊਰੋ ਨਿਊਜ਼ : ਇਸੇ ਸਾਲ ਮਾਰਚ ਮਹੀਨੇ ਇਕ ਸਿੱਖ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ‘ਚ ਪੀਲ ਰੀਜ਼ਨਲ ਪੁਲਿਸ ਨੇ ਹੁਣ ਪੰਜਵੇਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੀਤੀ 19 ਮਾਰਚ ਦੀ ਸ਼ਾਮ ਨੂੰ 5.50 ਵਜੇ ਦੇ ਲਗਭਗ ਪੁਲਿਸ ਨੂੰ ਸੈਂਡਲਵੁਡ ਪਾਰਕਵੇਅ ਈਸਟ ਦੇ ਕੋਲ ਕਾਲ ਕੀਤੀ ਗਈ ਸੀ। ਉਥੇ ਪੁਲਿਸ ਨੂੰ 21 ਸਾਲ ਦਾ ਪਵਿੱਤਰ ਸਿੰਘ ਬਾਸੀ ਨੂੰ ਗੰਭੀਰ ਹਾਲਤ ਵਿਚ ਮਿਲਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਹਮਲੇ ਦੇ ਕੁਝ ਦਿਨਾਂ ਬਾਅਦ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਛੇ ਜੂਨ ਨੂੰ ਪੁਲਿਸ ਨੇ ਚੌਥੇ ਅਤੇ ਹੁਣ ਪੰਜਵੇਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਕੈਲੇਡਨ ਦੇ 23 ਸਾਲਾ ਹਰਮਨ ਸਿੰਘ ਨੂੰ 1 ਡਿਗਰੀ ਕਤਲ ਦਾ ਦੋਸ਼ੀ ਬਣਾਇਆ ਗਿਆ ਹੈ। ਉਸ ਨੂੰ 28 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਬਾਕੀ ਚਾਰ ਦੋਸ਼ੀਆਂ ਵਿਚ ਕਰਨਵੀਰ ਸਿੰਘ, 23 ਸਾਲਾ ਗੁਰਜੋਧ ਸਿੰਘ ਖੱਟੜਾ, 20 ਸਾਲਾ ਗੁਰਰਾਜ ਸਿੰਘ ਅਤੇ 24 ਸਾਲਾ ਹਰਵਿੰਦਰ ਸਿੰਘ ਬਾਸੀ ਸ਼ਾਮਲ ਹਨ। ਇਨ੍ਹਾਂ ‘ਤੇ 1 ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਹਨ। ਇਹ ਸਾਰੇ ਬਰੈਂਪਟਨ ਨਾਲ ਹੀ ਸਬੰਧਤ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …