28.1 C
Toronto
Sunday, October 5, 2025
spot_img
Homeਖੇਡਾਂਅਰਪਿੰਦਰ ਸਿੰਘ ਨੇ ਤੀਹਰੇ ਜੰਪ 'ਚ ਜਿੱਤਿਆ ਸੋਨਾ

ਅਰਪਿੰਦਰ ਸਿੰਘ ਨੇ ਤੀਹਰੇ ਜੰਪ ‘ਚ ਜਿੱਤਿਆ ਸੋਨਾ

ਦੁੱਤੀ ਚੰਦ ਨੇ 200 ਮੀਟਰ ਦੌੜ ‘ਚ ਜਿੱਤਿਆ ਚਾਂਦੀ ਦਾ ਤਮਗਾ
ਜਕਾਰਤਾ/ਬਿਊਰੋ ਨਿਊਜ਼
ਅਰਪਿੰਦਰ ਸਿੰਘ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਅੱਜ ਤੀਹਰੇ ਜੰਪ ਦੇ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ ਅਤੇ ਇਹ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ। ਇਸੇ ਤਰ੍ਹਾਂ ਔਰਤਾਂ ਦੀ ਦੌੜ ਵਿਚ ਦੁੱਤੀ ਚੰਦ ਨੇ ਅੱਜ 200 ਮੀਟਰ ਵਿਚ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਦੁੱਤੀ ਚੰਦ ਨੇ ਲੰਘੇ ਐਤਵਾਰ ਨੂੰ ਵੀ 100 ਮੀਟਰ ਦੌੜ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ। ਟੇਬਲ ਟੈਨਿਸ ਵਿਚ ਸ਼ਰਤ-ਮਣਿਕਾ ਦੀ ਜੋੜੀ ਨੂੰ ਕਾਂਸੀ ਦਾ ਤਮਗਾ ਮਿਲਿਆ। ਏਸ਼ੀਆਈ ਖੇਡਾਂ ਵਿਚ ਟੇਬਲ ਟੈਨਿਸ ਦੇ 60 ਸਾਲ ਦੇ ਇਤਿਹਾਸ ਵਿਚ ਭਾਰਤ ਦਾ ਇਹ ਦੂਜਾ ਤਮਗਾ ਸੀ। ਏਸ਼ੀਆਈ ਖੇਡਾਂ ਵਿਚ ਭਾਰਤ ਨੇ ਹੁਣ ਤੱਕ 53 ਤਮਗੇ ਜਿੱਤ ਲਏ ਹਨ, ਜਿਨ੍ਹਾਂ ਵਿਚੋਂ 10 ਸੋਨੇ ਦੇ ਹਨ। ਤਮਗਿਆਂ ਦੀ ਸੂਚੀ ਵਿਚ ਭਾਰਤ ਨੌਵੇਂ ਸਥਾਨ ‘ਤੇ ਹੈ।

RELATED ARTICLES

POPULAR POSTS