128 ਸਾਲਾਂ ਬਾਅਦ ਉਲੰਪਿਕ ’ਚ ਕ੍ਰਿਕਟ ਦੀ ਹੋਈ ਵਾਪਸੀ October 16, 2023 128 ਸਾਲਾਂ ਬਾਅਦ ਉਲੰਪਿਕ ’ਚ ਕ੍ਰਿਕਟ ਦੀ ਹੋਈ ਵਾਪਸੀ ਹੁਣ ਉਲੰਪਿਕ ਖੇਡਾਂ ’ਚ ਕ੍ਰਿਕਟ ਵੀ ਖੇਡੀ ਜਾਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਇੰਟਰਨੈਸ਼ਨਲ ਉਲੰਪਿਕ ਕਮੇਟੀ (ਆਈ.ਓ.ਸੀ.) ਨੇ 2028 ਵਿਚ ਲਾਸ ਏਂਜਲਸ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ’ਚ ਕ੍ਰਿਕਟ ਖੇਡ ਨੂੰ ਸ਼ਾਮਲ ਕਰਨ ਦੇ ਮਤੇ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਸਬੰਧੀ ਗੱਲ ਕਰਦਿਆਂ ਆਈ.ਓ.ਸੀ. ਦੀ ਮੈਂਬਰ ਨੀਤਾ ਅੰਬਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਹ ਇਤਿਹਾਸਕ ਮਤਾ ਸਾਡੇ ਦੇਸ਼ ਵਿਚ ਮੁੰਬਈ ’ਚ ਹੋ ਰਹੇ 141ਵੇਂ ਆਈ.ਓ.ਸੀ. ਸੈਸ਼ਨ ਵਿਚ ਪਾਸ ਕੀਤਾ ਗਿਆ। ਆਈ.ਓ.ਸੀ ਦੇ ਕਾਰਜਕਾਰੀ ਬੋਰਡ ਦੇ ਅਧਿਕਾਰੀਆਂ ਦੀ ਬੈਠਕ ਦੌਰਾਨ ਕਿ੍ਰਕਟ ਸਣੇ ਪੰਜ ਖੇਡਾਂ ਨੂੰ ਉਲੰਪਿਕ ਖੇਡਾਂ ’ਚ ਸ਼ਾਮਲ ਕਰਨ ਦੇ ਫੈਸਲੇ ’ਤੇ ਮੋਹਰ ਲਗਾਈ ਗਈ ਹੈ। ਇਨ੍ਹਾਂ ਵਿਚ ਕ੍ਰਿਕਟ ਤੋਂ ਇਲਾਵਾ ਬੇਸਬਾਲ, ਫਲੈਗ ਫੁੱਟਬਾਲ, ਸਕਵੈਸ਼ ਅਤੇ ਲੇਕ੍ਰੋਸ ਖੇਡ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਪਿਛਲੇ ਦਿਨੀਂ 13 ਅਕਤੁਬਰ ਨੂੰ ਇੰਟਰਨੈਸ਼ਨਲ ਉਲੰਪਿਕ ਕਮੇਟੀ ਵਲੋਂ ਲਾਸ ਏਂਜਲਸ ਉਲੰਪਿਕ 2028 ਵਿਚ ਕਿ੍ਰਕਟ ਨੂੰ ਸ਼ਾਮਲ ਕਰਨ ਸਬੰਧੀ ਮਤੇ ਨੂੰ ਸਵੀਕਾਰ ਕੀਤਾ ਗਿਆ ਸੀ। ਧਿਆਨ ਰਹੇ ਕਿ ਕਿ੍ਰਕਟ ਇਸ ਤੋਂ ਪਹਿਲਾਂ 1900 ਦੇ ਪੈਰਿਸ ਉਲੰਪਿਕ ਵਿਚ ਖੇਡੀ ਗਈ ਸੀ, ਹੁਣ ਯਾਨੀ 128 ਸਾਲਾਂ ਬਾਅਦ ਕ੍ਰਿਕਟ ਖੇਡ ਦੀ ਉਲੰਪਿਕ ਵਿਚ ਵਾਪਸੀ ਹੋਵੇਗੀ। 2023-10-16 Parvasi Chandigarh Share Facebook Twitter Google + Stumbleupon LinkedIn Pinterest