ਗਰੁੱਪ ਕੈਪਟਨ ਹਰਕੀਰਤ ਸਿੰਘ ਦਾ ਰੱਖਿਆ ਮੰਤਰੀ ਨੇ ਵਧਾਇਆ ਮਾਣ
ਅੰਬਾਲਾ/ਬਿਊਰੋ ਨਿਊਜ਼ : ਅੰਬਾਲਾ ਵਿਚਲੇ ਭਾਰਤੀ ਹਵਾਈ ਫੌਜ ਦੇ ਬੇਸ ‘ਤੇ ਕਰਵਾਏ ਸਮਾਗਮ ਦੌਰਾਨ ਪੰਜ ਰਾਫੇਲ ਲੜਾਕੂ ਜਹਾਜ਼ਾਂ ਨੂੰ ਅੱਜ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਦੌਰਾਨ ਜਹਾਜ਼ਾਂ ਨੇ ਹਵਾਈ ਪ੍ਰਦਰਸ਼ਨ ਵੀ ਕੀਤਾ ਤੇ ਰਵਾਇਤੀ ਸਰਵਧਰਮ ਪੂਜਾ ਕੀਤੀ ਗਈ। ਇਸ ਸਮੇਂ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰਾਫੇਲ ਨੂੰ ਹਵਾਈ ਫੌਜ ਵਿੱਚ ਸ਼ਾਮਲ ਕਰਨ ਦਾ ਇਸ ਤੋਂ ਵਧੀਆ ਮੌਕਾ ਹੋਰ ਕੋਈ ਹੋ ਹੀ ਨਹੀਂ ਸਕਦਾ। ਇਸ ਮੌਕੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਵੀ ਹਾਜ਼ਰ ਰਹੇ। ਇਸ ਦੌਰਾਨ ਰਾਜਨਾਥ ਸਿੰਘ ਨੇ ਗਰੁੱਪ ਕੈਪਟਨ ਹਰਕੀਰਤ ਸਿੰਘ ਦਾ ਮਾਣ ਵੀ ਵਧਾਇਆ। ਰਾਜਨਾਥ ਵਲੋਂ ਰਾਫੇਲ ਦਾ ਇੰਡਕਸ਼ਨ ਸਕਰੋਲ ਗਰੁੱਪ ਕੈਪਟਨ ਹਰਕੀਰਤ ਸਿੰਘ ਕਮਾਂਡਿੰਗ ਅਫਸਰ 17 ਸਕੂਅਡਰਨ ਗੋਲਡਨ ਐਰੋਸ ਨੂੰ ਸੌਂਪਿਆ ਗਿਆ। ਰਾਜਨਾਥ ਸਿੰਘ ਨੇ ਕਿਹਾ ਰਾਫੇਲ ਦੁਨੀਆ ਦੇ ਸਰਵੋਤਮ ਲੜਾਕੂ ਹਵਾਈ ਜਹਾਜ਼ ਹਨ ਤੇ ਇਨ੍ਹਾਂ ਦਾ ਸੌਦਾ ਭਾਰਤ ਦੀ ਕੌਮੀ ਸੁਰੱਖਿਆ ਲਈ ਕਾਫੀ ਅਹਿਮ ਹੈ। ਰਾਜਨਾਥ ਨੇ ਕਿਹਾ ਕਿ ਪੰਜ ਰਾਫੇਲ ਲੜਾਕੂ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਸ਼ਾਮਲ ਕਰਨਾ, ਸਰਹੱਦ ‘ਤੇ ਤਣਾਅ ਪੈਦਾ ਕਰਨ ਵਾਲਿਆਂ ਲਈ ਸਖਤ ਸੁਨੇਹਾ ਹੈ। ਇਸ ਮੌਕੇ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਕਿਹਾ ਕਿ ਫਰਾਂਸ ਛੇਤੀ ਹੀ ਬਾਕੀ 31 ਹੋਰ ਲੜਾਕੂ ਜਹਾਜ਼ ਭਾਰਤ ਨੂੰ ਮੁਹੱਈਆ ਕਰਵਾ ਦੇਵੇਗਾ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …