ਹੋਰ ਅਹੁਦੇਦਾਰਾਂ ਅਤੇ ਕਾਰਜਕਾਰਨੀ ਦਾ ਵੀ ਐਲਾਨ
ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਸੈਂਟਰ ਜਲੰਧਰ ਦੀ ਸਾਬਕਾ ਪ੍ਰੋਫ਼ੈਸਰ ਅਤੇ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੀ ਸਾਬਕਾ ਸਕੱਤਰ ਡਾ. ਰਘਬੀਰ ਕੌਰ ਨੂੰ ਪੰਜਾਬੀ ਲੇਖਕ ਸਭਾ ਜਲੰਧਰ ਦੀ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬੀ ਆਲੋਚਕ ਡਾ. ਹਰਜਿੰਦਰ ਸਿੰਘ ਅਟਵਾਲ ਸਭਾ ਦੇ ਪ੍ਰਧਾਨ ਸਨ ਜੋ ਮਾਰਚ ਮਹੀਨੇ ਵਿੱਚ ਵਿਛੋੜਾ ਦੇ ਗਏ ਸਨ।
ਸਿਰਮੌਰ ਕਥਾਕਾਰ ਡਾ. ਵਰਿਆਮ ਸਿੰਘ ਸੰਧੂ ਸਭਾ ਦੇ ਸਰਪ੍ਰਸਤ, ਡਾ. ਉਮਿੰਦਰ ਸਿੰਘ ਜੌਹਲ ਸਭਾ ਦੇ ਜਨਰਲ ਸਕੱਤਰ ਅਤੇ ਉੱਘੇ ਲੇਖਕ ਬਲਬੀਰ ਪਰਵਾਨਾ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਹਨ। ਹੋਰ ਅਹੁਦੇਦਾਰਾਂ ਵਿੱਚ ਗੁਰਮੀਤ ਸਿੰਘ ਅਤੇ ਡਾ. ਸੁਰਿੰਦਰ ਕੌਰ ਨਰੂਲਾ ਮੀਤ ਪ੍ਰਧਾਨ, ਸੰਤ ਨਰੈਣ ਸਿੰਘ ਵਿੱਤ ਸਕੱਤਰ, ਡਾ. ਨਿਰਮਲਜੀਤ ਕੌਰ ਸਕੱਤਰ ਅਤੇ ਦੀਪਕ ਮਹਿਤਾ ਪ੍ਰੈਸ ਸਕੱਤਰ ਹਨ। ਡਾ. ਉਮਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸਭਾ ਦੀ ਕਾਰਜਕਾਰਨੀ ਵਿੱਚ ਕੁਲਦੀਪ ਸਿੰਘ ਬੇਦੀ, ਸਤਨਾਮ ਸਿੰਘ ਮਾਣਕ, ਡਾ. ਲਖਵਿੰਦਰ ਸਿੰਘ ਜੌਹਲ, ਸਤਨਾਮ ਚਾਨਾ, ਸਵਰਨ ਟਹਿਣਾ, ਅਮਰਜੀਤ ਸਿੰਘ ਨਿੱਝਰ ਅਤੇ ਜਸਪਾਲ ਜ਼ੀਰਵੀ ਨੂੰ ਸ਼ਾਮਿਲ ਕੀਤਾ ਗਿਆ ਹੈ।
Check Also
ਰਾਜਪੁਰਾ-ਮੁਹਾਲੀ ਰੇਲ ਲਾਈਨ ਲਈ ਕੇਂਦਰ ਸਰਕਾਰ ਨੇ ਦਿੱਤੀ ਹਰੀ ਝੰਡੀ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤੀ ਜਾਣਾਕਰੀ ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ …