ਬੋਰੀਆਂ ‘ਚ ਕੱਪੜੇ ਭਰ ਕੇ ਲੈ ਗਏ ਚੋਰ
ਜਲੰਧਰ/ਬਿਊਰੋ ਨਿਊਜ਼
ਜਲੰਧਰ ਵਿਚ ਰਾਸ਼ਟਰੀ ਮਾਰਗ ‘ਤੇ ਸਥਿਤ ਪੰਜਾਬੀ ਗਾਇਕ ਗੈਰੀ ਸੰਧੂ ਦੇ ਸ਼ੋਅ ਰੂਮ ‘ਫਰੈਸ਼ ਕਲੈਕਸ਼ਨ’ ਵਿਚ ਚੋਰੀ ਹੋ ਗਈ ਹੈ। ਚੋਰਾਂ ਨੇ 22 ਲੱਖ ਰੁਪਏ ਦੇ ਡਿਜ਼ਾਈਨਰ ਗਾਰਮੈਂਟ ਅਤੇ 22 ਕੁ ਹਜ਼ਾਰ ਰੁਪਏ ਦਾ ਕੈਸ਼ ਚੋਰੀ ਕੀਤਾ ਹੈ। ਇਹ ਘਟਨਾ ਰਾਤ ਨੂੰ ਦੋ ਵਜੇ ਵਾਪਰੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚੋਰ ਬੋਰੀਆਂ ਵਿਚ ਮਹਿੰਗੇ ਕੱਪੜੇ ਭਰ ਕੇ ਲੈ ਗਏ। ਪੁਲਿਸ ਸ਼ੋਅ ਰੂਮ ਦੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ‘ਤੇ ਚੋਰਾਂ ਦੀ ਭਾਲ ਕਰਨ ਵਿਚ ਲੱਗੀ ਹੋਈ ਹੈ। ਧਿਆਨ ਰਹੇ ਇਸ ਤੋਂ ਪਹਿਲਾਂ ਵੀ ਰਾਮਾ ਮੰਡੀ ਵਿਚ ਚੋਰਾਂ ਨੇ ਕੱਪੜੇ ਦੇ ਸ਼ੋਅ ਨੂੰ ਹੀ ਨਿਸ਼ਾਨਾ ਬਣਾਇਆ ਸੀ ਅਤੇ ਲੱਖਾਂ ਰੁਪਏ ਦੇ ਕੱਪੜੇ ਚੋਰੀ ਹੋਏ ਸਨ ਅਤੇ ਪੁਲਿਸ ਨੂੰ ਅਜੇ ਤੱਕ ਚੋਰਾਂ ਦਾ ਕੋਈ ਸੁਰਾਗ ਨਹੀਂ ਮਿਲਿਆ।
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …