-19.8 C
Toronto
Saturday, January 24, 2026
spot_img
Homeਪੰਜਾਬਅੰਮ੍ਰਿਤਸਰ 'ਚ ਮਾਂ-ਧੀ ਨੂੰ ਜਿੰਦਾ ਸਾੜਿਆ

ਅੰਮ੍ਰਿਤਸਰ ‘ਚ ਮਾਂ-ਧੀ ਨੂੰ ਜਿੰਦਾ ਸਾੜਿਆ

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਸ਼ਹਿਰ ਦੇ ਦਸ਼ਮੇਸ਼ ਨਗਰ ਵਿਚ ਅੱਜ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿਸ ਦੌਰਾਨ ਘਰ ਵਿਚ ਮੌਜੂਦ ਮਾਂ-ਧੀ ਨੂੰ ਜਿਊਂਦਾ ਸਾੜ ਦਿੱਤਾ ਗਿਆ ਅਤੇ ਘਰ ਨੂੰ ਅੱਗ ਲਗਾ ਦਿੱਤੀ ਗਈ। ਜਾਣਕਾਰੀ ਮੁਤਾਬਕ ਗਗਨ ਵਰਮਾ ਨਾਂ ਦੀ ਔਰਤ ਜੋ ਕਿ ਸਿੱਖਿਆ ਵਿਭਾਗ ਵਿਚ ਨੌਕਰੀ ਕਰਦੀ ਸੀ, ਆਪਣੀ 21 ਸਾਲਾ ਬੇਟੀ ਸ਼ਿਵ ਨੈਨੀ ਨਾਲ ઠਰਹਿੰਦੀ ਸੀ। ਬੀਤੀ ਰਾਤ ਨੇੜੇ ਦੇ ਲੋਕਾਂ ਨੇ ਉਸ ਦੇ ਘਰੋਂ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ ਤਾਂ ਘਰ ਦਾ ਦਰਵਾਜ਼ਾ ਖੋਲ੍ਹਿਆ। ਇਸ ਸਮੇਂ ਤੱਕ ਗਗਨ ਵਰਮਾ ਪੂਰੀ ਤਰ੍ਹਾਂ ਸੜ ਚੁੱਕੀ ਸੀ, ਜਦੋਂ ਕਿ ਉਸ ਦੀ ਧੀ ਵੀ ਸੜੀ ਹੋਈ ਹਾਲਤ ਪਈ ਸੀ। ઠਅਸਲ ਵਿਚ ਮ੍ਰਿਤਕ ਗਗਨ ਦਾ 2 ਵਾਰ ਵਿਆਹ ਅਤੇ 2 ਵਾਰ ਹੀ ਤਲਾਕ ਹੋ ਚੁੱਕਾ ਸੀ। ਉਸ ਦਾ ਬੇਟਾ ਕੈਨੇਡਾ ਵਿਚ ਰਹਿੰਦਾ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS