2.2 C
Toronto
Wednesday, December 24, 2025
spot_img
Homeਪੰਜਾਬਛੇ ਗੁਆਂਢੀ ਦੇਸ਼ਾਂ ਦੀ ਵੀ ਕੀਤੀ ਜਾਵੇਗੀ ਯਾਤਰਾ

ਛੇ ਗੁਆਂਢੀ ਦੇਸ਼ਾਂ ਦੀ ਵੀ ਕੀਤੀ ਜਾਵੇਗੀ ਯਾਤਰਾ

ਚਾਵਲਾ ਨੇ ਦੱਸਿਆ ਕਿ ਆਪਣੇ ਦੇਸ਼ ਤੋਂ ਇਲਾਵਾ ਗੁਆਢੀ ਦੇਸ਼ਾਂ, ਬੰਗਲਾਦੇਸ਼, ਮਿਆਂਮਾਰ, ਭੂਟਾਨ, ਨੇਪਾਲ, ਸ੍ਰੀਲੰਗਾ ਅਤੇ ਪਾਕਿਸਤਾਨ ‘ਚ ਵੀ ਉਨ੍ਹਾਂ ਦੀ ਟੀਮ ਜਾਵੇਗੀ। ਇਸ ਦੌਰਾਨ ਉਨ੍ਹਾਂ ਲੋਕਾਂ ਨੇ 50,000 ਕਿਲੋਮੀਟਰ ਦਾ ਸਫ਼ਰ ਨਿਸ਼ਚਿਤ ਕੀਤਾ ਹੈ। ਯਾਤਰਾ ਦੀ ਸਮਾਪਤੀ 7-8 ਨਵੰਬਰ ਨੂੰ ਕਰਤਾਰਪੁਰ ਸਾਹਿਬ ‘ਚ ਹੋਵੇਗੀ ਅਤੇ 12 ਨਵੰਬਰ ਨੂੰ ਹੋਣ ਵਾਲੇ ਮੁੱਖ ਸਮਾਗਮ ‘ਚ ਵੀ ਹਿੱਸਾ ਲਵੇਗੀ ਉਨ੍ਹਾਂ ਦੀ ਟੀਮ। ਉਨ੍ਹਾਂ ਦਾ ਕਹਿਣਾ ਹੈ ਕਿ ਯਾਤਰਾ ਦਾ ਮਕਸਦ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਉਨ੍ਹਾਂ ਗੁਰਧਾਮਾਂ ਸਮੇਤ ਦੂਜੇ ਧਰਮਾਂ ਦੇ ਧਾਰਮਿਕ ਅਸਥਾਨਾਂ ਨੂੰ ਚਿੰਨ੍ਹਹਿਤ ਕਰਨਾ ਹੈ। ਜਿੱਥੇ ਗੁਰੂ ਸਾਹਿਬ ਨੇ ਚਰਨ ਰੱਖੇ ਅਤੇ ਲੋਕਾਂ ਨੂੰ ਮਾਨਵਤਾ ਦਾ ਪਾਠ ਪੜ੍ਹਾਇਆ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਕੰਮ ‘ਚ ਡਾ. ਗਰੇਵਾਲ ਖਾਸ ਰੂਪ ਨਾਲ ਮਦਦ ਕਰ ਰਹੇ ਹਨ। ਡਾ. ਗਰੇਵਾਲ ਕਹਿੰਦੇ ਹਨ ਕਿ ਅਜੇ ਕਈ ਦਰਜਨ ਅਜਿਹੀਆਂ ਥਾਵਾਂ ਹਨ ਜਿੱਥੇ ਨਾ ਤਾਂ ਗੁਰਦੁਆਰਾ ਸਾਹਿਬ ਬਣਿਆ ਹੈ ਅਤੇ ਨਾ ਹੀ ਲੋਕਾਂ ਨੂੰ ਉਸ ਬਾਰੇ ਕੁਝ ਪਤਾ ਹੈ।
ਪਹਿਲਾਂ ਕੋਸਦੇ ਸੀ ਹੁਣ ਕਰਨਗੇ ਬਚਾਅ
ਕਿਸੇ ਨੇ ਸੱਚ ਹੀ ਕਿਹਾ ਹੈ ਕਿ ਰਾਜਨੀਤਕ ‘ਚ ਨਾ ਕੋਈ ਪੱਕਾ ਦੁਸ਼ਮਣ ਅਤੇ ਨਾ ਹੀ ਕੋਈ ਪੱਕਾ ਮਿੱਤਰ ਹੁੰਦਾ ਹੈ। ਇਸ ਦਾ ਇਕ ਨਜ਼ਾਰਾ ਹੁਣ ਵਿਧਾਨਸਭਾ ਦੇ ਸੈਸ਼ਨ ਦੇ ਦੌਰਾਨ ਵੀ ਦੇਖਣ ਨੂੰ ਮਿਲੇਗਾ। ਹਾਲ ਹੀ ‘ਚ ਕਾਂਗਰਸ ਦਾ ਪੱਲਾ ਫੜਨ ਵਾਲੇ ਦੋ ਵਿਧਾਇਕ ਜਿੱਥੇ ਪਹਿਲਾਂ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸਦੇ ਸਨ, ਹੁਣ ਉਹੀ ਵਿਧਾਇਕ ਆਪਣੀ ਪੁਰਾਣੀ ਪਾਰਟੀ ਵੱਲੋਂ ਸਰਕਾਰ ‘ਤੇ ਹਮਲਾ ਕਰਨ ਸਮੇਂ ਆਪਣੀ ਸਰਕਾਰ ਦਾ ਬਚਾਅ ਕਰਦੇ ਨਜ਼ਰ ਆਉਣਗੇ। ਅਜੇ ਇਹੀ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਵਿਧਾਇਕ ਸਦਨ ‘ਚ ਚੁੱਪ ਹੀ ਧਾਰੀ ਰੱਖਣਗੇ ਪ੍ਰੰਤੂ ਵਿਰੋਧੀ ਧਿਰ ਵੱਲੋਂ ਹਮਲਾ ਕੀਤੇ ਜਾਣ ਦੀ ਸੂਰਤ ‘ਚ ਇਨ੍ਹਾਂ ਨੂੰ ਬੋਲਣਾ ਹੀ ਪਵੇਗਾ।
ਸਿੱਧੂ ਦੀ ਜਗ੍ਹਾ ਕੌਣ ਲਏਗਾ
ਇਸ ਵਾਰ ਵਿਧਾਨ ਸਭਾ ‘ਚ ਕਾਂਗਰਸ ਯਾਨੀ ਸੱਤਾਧਾਰੀ ਧਿਰ ਨੂੰ ਵਿਰੋਧੀ ਧਿਰ ਦੇ ਹਮਲਿਆਂ ਦਾ ਜਵਾਬ ਦੇਣ ਦੇ ਲਈ ਕਿਸੇ ਦਮਦਾਰ ਆਗੂ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਿੱਧ ਮਾਨਸੂਨ ਸੈਸ਼ਨ ਤੋਂ ਆਪਣੀ ਦੂਰੀ ਬਣਾਈ ਰੱਖਣਗੇ। ਅਜਿਹੇ ‘ਚ ਜਿੱਥੇ ਸਿੱਧੂ ਇਕੱਲੇ ਹੀ ਵਿਰੋਧੀ ਧਿਰ ‘ਤੇ ਭਾਰੀ ਪੈਂਦੇ ਸਨ, ਹੁਣ ਉਨ੍ਹਾਂ ਦੀ ਜਗ੍ਹਾ ਕੌਣ ਲਏਗਾ। ਸਦਨ’ਚ ਸਰਕਾਰ ਨੂੰ ਘੇਰਨ ਦੇ ਲਈ ਵਿਰੋਧੀ ਧਿਰ ਆਪਣੀ ਰਣਨੀਤੀ ਦੇ ਤਹਿਤ ਹਮਲਾ ਬੋਲੇਗਾ। ਅਜਿਹੇ ‘ਚ ਸਰਕਾਰ ਨੂੰ ਵਿਰੋਧੀ ਧਿਰ ਨੂੰ ਕਰਾਰਾ ਜਵਾਬ ਦੇਣ ਦੇ ਵਾਲੇ ਆਗੂ ਨੂੰ ਅੱਗੇ ਕਰਨਾ ਹੋਵੇਗਾ।
ਬੱਚਿਆਂ ਦੀ ਗੁੰਮਸ਼ੁਦਗੀ ਪੁਲਿਸ ‘ਤੇ ਭਾਰੀ
ਪੰਜਾਬ ‘ਚ ਬੱਚਿਆਂ ਦੀ ਗੁੰਮਸ਼ੁਦਗੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਸਮਝ ਨਹੀਂ ਆ ਰਹੀ ਕਿ ਇਨ੍ਹਾਂ ਮਾਮਲਿਆਂ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ। ਬੱਚਿਆਂ ਦੀ ਗੁੰਮਸ਼ੁਦਗੀ ਦਾ ਮਾਮਲਾ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦਾ ਹੋਣ ਕਾਰਨ ਖੁਦ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ ਪ੍ਰੰਤੂ ਪੰਜਾਬ ਪੁਲਿਸ ਬੱਚਿਆਂ ਦੀ ਗੁੰਮਸ਼ੁਦਗੀ ਦਾ ਕੋਈ ਸੁਰਾਗ ਨਹੀਂ ਲਗਾ ਸਕੀ। ਚੇਤੇ ਰਹੇ ਗੁੰਮ ਹੋਏ ਦੋ ਬੱਚਿਆਂ ਵਿਚੋਂ ਇਕ ਦੀ ਲਾਸ਼ ਮਿਲ ਗਈ ਸੀ ਅਤੇ ਉਸ ਦਾ ਸਸਕਾਰ ਵੀ ਕਰ ਦਿੱਤਾ ਗਿਆ ਹੈ।
ਦਿੱਲੀ ਤੋਂ ਪੰਜਾਬ ਤੱਕ ਪਹੁੰਚੇ ਡਾਇਰ
ਜਲ੍ਹਿਆਂਵਾਲਾ ਬਾਗ ਕਤਲੇਆਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਨਰਲ ਡਾਇਰ ਇੰਨੇ ਸਾਲਾਂ ਬਾਅਦ ਦਿੱਲੀ ਤੋਂ ਪੰਜਾਬ ਪਹੁੰਚ ਗਏ। ਯਾਦਗਾਰ ਸੋਧ ਬਿਲ ‘ਤੇ ਚਰਚਾ ਦੇ ਦੌਰਾਨ ਜਿੱਥੇ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ‘ਤੇ ਆਰੋਪ ਲਗਾਏ ਤਾਂ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ‘ਚ ਘੇਰ ਲਿਆ। ਇਸ ਤੋਂ ਬਾਅਦ ਮੁੱਖ ਮੰਤਰੀ ਨੂੰ ਵੀ ਇਸ ਮਾਮਲੇ ‘ਚ ਕੇਂਦਰੀ ਮੰਤਰੀ ਨੂੰ ਜਵਾਬ ਦੇਣਾ ਪਿਆ। ਜੇਕਰ ਦੇਖਿਆ ਜਾਵੇ ਤਾਂ ਦਿੱਲੀ ‘ਚ ਛਿੜੀ ਸਿਆਸਤ ਦੀ ਇਹ ਜੰਗ ਪੰਜਾਬ ਤੱਕ ਪਹੁੰਚ ਅਤੇ ਖੂਬ ਰਾਜਨੀਤੀ ਗਰਮਾਈ।
ਸਰਕਾਰੀ ਕੋਠੀ ਦਾ ਮੋਹ ਨਹੀਂ ਹੋ ਰਿਹਾ ਖਤਮ
ਪੰਜਾਬ ਦੇ ਕਈ ਆਗੂ ਅਜਿਹੇ ਹਨ ਜੋ ਸੱਤਾ ਤੋਂ ਦੂਰ ਹਨ ਜਾਂ ਫਿਰ ਉਨ੍ਹਾਂ ਦੇ ਅਹੁਦੇ ‘ਚ ਤਬਾਦਲਾ ਹੋ ਗਿਆ ਪ੍ਰੰਤੂ ਇਸ ਤੋਂ ਬਾਅਦ ਵੀ ਉਹ ਆਪਣੇ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰਨ ‘ਚ ਇਹ ਆਗੂ ਦਿਲਚਸਪੀ ਨਹੀਂ ਦਿਖਾ ਰਹੇ। ਜੇਕਰ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਹੁੰਦਾ ਤਾਂ ਸਰਕਾਰ ਦਾ ਪੂਰਾ ਅਮਲਾ ਸਰਕਾਰੀ ਰਿਹਾਇਸ਼ ਨੂੰ ਖਾਲੀ ਕਰਵਾਉਣ ‘ਚ ਲੱਗ ਜਾਂਦਾ ਪ੍ਰੰਤੂ ਇਹ ਮਾਮਲਾ ਆਗੂ ਜੀ ਦਾ ਹੋਣ ਕਾਰਨ ਕੋਈ ਅਧਿਕਾਰੀ ਹੱਥ ਨਹੀਂ ਪਾ ਰਿਹਾ।

RELATED ARTICLES
POPULAR POSTS