ਚੰਡੀਗੜ੍ਹ/ਬਿਊਰ ਨਿਊਜ਼ : ਸਮਾਜਸੇਵੀ ਸੰਸਥਾ ਸੰਕਲਪ ਆਈਏਐਸ ਸੈਕਟਰ 29, ਚੰਡੀਗੜ੍ਹ ਵੱਲੋਂ ਹਰ ਸਾਲ ਦੀ ਤਰ੍ਹਾਂ ਯੂਪੀਐਸਸੀ ਦੇ ਵਿਦਿਆਰਥੀਆਂ ਲਈ ਮੁਫ਼ਤ ਇੰਟਰਵਿਊ ਦੀ ਤਿਆਰੀ ਦਾ ਆਯੋਜਨ ਕੀਤਾ ਜਾਵੇਗਾ। ਇਸ ਸਾਲ ਮੌਕ ਇੰਟਰਵਿਊ ਪ੍ਰੋਗਰਾਮ 23 ਦਸੰਬਰ ਤੋਂ ਸ਼ੁਰੂ ਹੋਵੇਗਾ। ਵਿਦਿਆਰਥੀ ਇਸ ਇੰਟਰਵਿਊ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਫੋਨ ਨੰਬਰ 98158-37500 ’ਤੇ ਸੰਪਰਕ ਕਰ ਸਕਦੇ ਹਨ। ਇਹ ਇੰਟਰਵਿਊ ਬਿਨਾ ਕਿਸੇ ਫੀਸ ਦੇ ਬਿਲਕੁਲ ਮੁਫਤ ਹੋਵੇਗੀ। ਜ਼ਿਕਰਯੋਗ ਹੈ ਕਿ ਸੰਕਲਪ, ਸੇਵਾ ਭਾਰਤੀ ਸੈਕਟਰ 29 ਚੰਡੀਗੜ੍ਹ ’ਚ ਪਿਛਲੇ 17 ਸਾਲਾਂ ਤੋਂ ਸਿਵਲ ਸੇਵਾਵਾਂ ਦੇ ਵਿਦਿਆਰਥੀਆਂ ਨੂੰ ਨੋ ਪ੍ਰੌਫਿਟ ਨੋ ਲੌਸ ਦੇ ਆਧਾਰ ’ਤੇ ਕੋਚਿੰਗ ਦੇ ਰਿਹਾ ਹੈ। ਸੰਕਲਪ ਦੇ ਚੇਅਰਮੈਨ ਅਤੇ ਸੇਵਾ ਮੁਕਤ ਚੀਫ਼ ਇੰਜੀਨੀਅਰ ਸੀ ਜੇ ਰਾਏ ਨੇ ਕਿਹਾ ਕਿ ਇਹ ਸੰਸਥਾ ਚੰਡੀਗੜ੍ਹ ’ਚ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਸੰਸਥਾ ਦੇ ਰਾਹੀਂ ਸੈਂਕੜੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਕੇ ਵੱਖ-ਵੱਖ ਖੇਤਰਾਂ ’ਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਸੰਕਲਪ ਟ੍ਰੇਨਿੰਗ ਸੈਂਟਰ ’ਚ ਟ੍ਰੇਨਿੰਗ ਦੇ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਅਤੇ ਮਾਹਿਰ ਮਾਰਗ ਦਰਸ਼ਨ ਕਰਨ ਵਾਲੇ ਉਪਲਬਧ ਹਨ। ਇਸ ਮੌਕ ਇੰਟਰਵਿਊ ਦੇ ਲਈ ਪ੍ਰਮੁੱਖ ਪੈਨਲਿਸਟ ਹਨ ਜਿਨ੍ਹਾਂ ’ਚ ਲੈਫਟੀਨੈਂਟ ਜਨਰਲ ਬੀ. ਐਸ. ਜਸਵਾਲ, ਲੈਫਟੀਨੈਂਟ ਜਨਰਲ ਕੇ. ਜੇ. ਸਿੰਘ, ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਸ੍ਰੀ ਸਰਵੇਸ਼ ਕੌਸ਼ਲ, ਆਈਏਐਸ ਸੇਵਾ ਮੁਕਤ ਸੀ. ਐਸ. ਤਲਵਾਰ, ਆਈਏਐਸ ਸੇਵਾ ਮੁਕਤ ਪ੍ਰੋ. ਸੰਦੀਪਨ ਵਰਮਾ, ਪ੍ਰੋ. ਮੋਹਿਤ ਵਰਮਾ, ਸ੍ਰੀ ਚਰਨਜੀਤ ਰਾਏ ਸਮੇਤ ਹੋਰ ਮਾਹਿਰ ਸ਼ਾਮਲ ਹਨ।
Home / ਕੈਨੇਡਾ / Front / ਸੰਕਲਪ ਵੱਲੋਂ ਯੂਪੀਐਸਸੀ ਦੇ ਵਿਦਿਆਰਥੀਆਂ ਲਈ ਕੀਤਾ ਜਾਵੇਗਾ ਮੁਫ਼ਤ ਇੰਟਰਵਿਊ ਦੀ ਤਿਆਰੀ ਦਾ ਆਯੋਜਨ
Check Also
‘ਆਪ’ ਦੇ ਤਿੰਨ ਵਿਧਾਇਕਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ
ਕਿਹਾ : ਕਿਸਾਨਾਂ ਦੀ ਮੰਗਾਂ ਮੰਨ ਕੇ ਡੱਲੇਵਾਲ ਦੀ ਭੁੱਖ ਹੜਤਾਲ ਖਤਮ ਕਰਵਾਏ ਕੇਂਦਰ ਸਰਕਾਰ …