Breaking News
Home / ਪੰਜਾਬ / ਰਾਜਪੁਰਾ ਵਿਚ ਦਿਨ-ਦਿਹਾੜੇ ਡਾਕਾ

ਰਾਜਪੁਰਾ ਵਿਚ ਦਿਨ-ਦਿਹਾੜੇ ਡਾਕਾ

ਐਕਸਿਸ ਬੈਂਕ ਦੀ ਵੈਨ ਵਿਚੋਂ ਇਕ ਕਰੋੜ ਤੇਤੀ ਲੱਖ ਲੁੱਟੇ
ਪਟਿਆਲਾ/ਬਿਊਰੋ ਨਿਊਜ਼
ਰਾਜਪੁਰਾ ਨੇੜੇ ਐਕਸਿਸ ਬੈਂਕ ਦੀ ਵੈਨ ਵਿੱਚੋਂ ਇੱਕ ਕਰੋੜ 33 ਲੱਖ ਰੁਪਏ ਲੁੱਟਣ ਦੀ ਵਾਰਦਾਤ ਹੋਈ ਹੈ। ਇਹ ਘਟਨਾ ਵਿੱਦਿਅਕ ਸੰਸਥਾਨਾਂ ਚਿਤਕਾਰਾ ਤੇ ਗਿਆਨ ਸਾਗਰ ਦੇ ਨੇੜੇ ਵਾਪਰੀ ਅਤੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕੈਸ਼ ਵਾਲੀ ਵੈਨ ਜਦੋਂ ਸੜਕ ‘ਤੇ ਜਾ ਰਹੀ ਸੀ ਤਾਂ ਸਕਾਰਪੀਓ ਕਾਰ ਵਿੱਚ ਬੈਠੇ ਇੱਕ ਵਿਅਕਤੀ ਨੇ ਵੈਨ ਡਰਾਈਵਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਵੈਨ ਡਰਾਈਵਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਲੁਟੇਰੇ ਵੈਨ ਲੈ ਕੇ ਫਰਾਰ ਹੋ ਗਏ।  ਜਾਣਕਾਰੀ ਮਿਲੀ ਹੈ ਕਿ ਲੁਟੇਰਿਆਂ ਕੋਲ ਦੋ ਵਾਹਨ ਸਨ। ਇੱਕ ਸਕਾਰਪੀਓ ਜਿਸ ਰਾਹੀਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਦੂਜਾ ਵਾਹਨ ਐਮਰਜੈਂਸੀ ਲਈ ਲਿਆਂਦਾ ਗਿਆ ਸੀ।

Check Also

ਹਰੀਸ਼ ਰਾਵਤ ਦੀ ਛੁੱਟੀ ਯਕੀਨੀ – ਹਰੀਸ਼ ਚੌਧਰੀ ਹੋ ਸਕਦੇ ਹਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਛੁੱਟੀ ਯਕੀਨੀ ਹੈ ਅਤੇ ਹੁਣ …