ਫਿਰੋਜ਼ਪੁਰ ‘ਚ ਦੋ ਅਕਾਲੀਆਂ ਦਾ ਕਤਲ
ਫਿਰੋਜ਼ਪੁਰ/ਬਿਊਰੋ ਨਿਊਜ਼
ਪੰਜਾਬ ਵਿਚ ਹੁਣ ਕਾਂਗਰਸੀਆਂ ਦੇ ਸਿਰ ਸੱਤਾ ਦਾ ਨਸ਼ਾ ਚੜ੍ਹ ਗਿਆ ਹੈ। ਫਿਰੋਜ਼ਪੁਰ ਵਿਚ ਕਾਂਗਰਸੀਆਂ ਨੇ ਦੋ ਅਕਾਲੀਆਂ ਦਾ ਕਤਲ ਕਰ ਦਿੱਤਾ। ਫਿਰੋਜ਼ਪੁਰ ਦੇ ਪਿੰਡ ਰੁਕਣ ਸ਼ਾਹ ਵਾਲਾ ਵਿੱਚ ਕਾਂਗਰਸੀ ਆਗੂ ਵੱਲੋਂ ਆਪਣੇ ਸਾਥੀਆਂ ਸਮੇਤ ਅਕਾਲੀ ਆਗੂ ਦੇ ਘਰ ਧਾਵਾ ਬੋਲਦਿਆਂ ਫਾਇਰਿੰਗ ਕਰ ਦਿੱਤੀ। ਇਸ ਵਿੱਚ ਅਕਾਲੀ ਆਗੂ ਬਲਵਿੰਦਰ ਸਿੰਘ ਦਾ ਪਿਤਾ ਤੇ ਭਰਾ ਗੋਲੀ ਲੱਗਣ ਕਰਕੇ ਮੌਕੇ ‘ਤੇ ਦਮ ਤੋੜ ਗਏ, ਜਦੋਂਕਿ ਬਲਵਿੰਦਰ ਖੁਦ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੀ ਸਰਪੰਚੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜੋ ਅੱਜ ਖੂਨੀ ਰੂਪ ਅਖਤਿਆਰ ਕਰ ਗਿਆ। ਕਾਂਗਰਸੀ ਆਗੂ ਲੱਖਾ ਸਿੰਘ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਪੰਚਾਇਤ ਮੈਂਬਰ ਦੇ ਘਰ ਧਾਵਾ ਬੋਲਦਿਆਂ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਵਿੱਚ 80 ਸਾਲ ਹਰਨਾਮ ਸਿੰਘ ਤੇ ਉਸ ਦਾ 45 ਸਾਲਾ ਪੁੱਤਰ ਜੋਗਿੰਦਰ ਸਿੰਘ ਮੌਕੇ ‘ਤੇ ਦਮ ਤੋੜ ਗਏ।
Check Also
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …