13.8 C
Toronto
Wednesday, September 30, 2026
spot_img
Homeਪੰਜਾਬਚੰਨੀ ਦੇ ਸੁਪਨੇ ’ਚ ਮੈਂ ਭੂਤ ਵਾਂਗ ਆ ਰਿਹਾ ਹਾਂ : ਕੇਜਰੀਵਾਲ

ਚੰਨੀ ਦੇ ਸੁਪਨੇ ’ਚ ਮੈਂ ਭੂਤ ਵਾਂਗ ਆ ਰਿਹਾ ਹਾਂ : ਕੇਜਰੀਵਾਲ

ਚੰਨੀ ਦੇ ਸੁਪਨੇ ’ਚ ਮੈਂ ਭੂਤ ਵਾਂਗ ਆ ਰਿਹਾ ਹਾਂ : ਕੇਜਰੀਵਾਲਕਿਹਾ : ‘ਆਪ’ ਨੂੰ ਹਰਾਉਣ ਲਈ ਵਿਰੋਧੀ ਹੋਏ ਇਕੱਠੇ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤਨਜ਼ ਕਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨੀਂਦ ਉੱਡ ਗਈ ਹੈ ਅਤੇ ਮੈਂ ਉਨ੍ਹਾਂ ਦੇ ਸੁਪਨਿਆਂ ’ਚ ਭੂਤ ਵਾਂਗ ਆ ਰਿਹਾ ਹਾਂ ਅਤੇ ਚੰਨੀ ਸਾਰੀ-ਸਾਰੀ ਰਾਤ ਸੌਣ ਤੋਂ ਅਸਮਰੱਥ ਹਨ।
ਕੇਜਰੀਵਾਲ ਨੇ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੋਲੋਂ ਵਿਰੋਧੀ ਡਰੇ ਹੋਏ ਹਨ, ਕਿ ਹੁਣ ਲੁੱਟਣ ਦਾ ਮੌਕਾ ਨਹੀਂ ਮਿਲੇਗਾ। ਉਨ੍ਹਾਂ ਕਿਹਾ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਮੈਨੂੰ ਅਤੇ ਭਗਵੰਤ ਨੂੰ ਗਾਲੀਆਂ ਦੇ ਰਹੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਇਕੱਠੇ ਹੋ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੇਕਰ ਪੰਜਾਬ ਵਿਚ ਸੱਤਾ ’ਚ ਆਉਂਦੀ ਹੈ ਤਾਂ ਅਸੀਂ ਪੰਜਾਬ ਅਤੇ ਦੇਸ਼ ਵਿਚ ਸੁਰੱਖਿਆ ਦੇ ਮੁੱਦੇ ’ਤੇ ਕੇਂਦਰ ਨਾਲ ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।

RELATED ARTICLES
POPULAR POSTS