ਸਰਹੱਦ ‘ਤੇ ਪਿਆਰ ਦੀਆਂ ਤੰਦਾਂ ਨੂੰ ਵੀ ਤੋੜਨ ਲੱਗਾ ਪਾਕਿ
ਅੰਮ੍ਰਿਤਸਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਸੂਬੇ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬੁਖਲਾਇਆ ਪਾਕਿਸਤਾਨ ਹੁਣ ਤਿਉਹਾਰਾਂ ਮੌਕੇ ਸਰਹੱਦ ‘ਤੇ ਹੋਣ ਵਾਲੀਆਂ ਪਰੰਪਰਾਵਾਂ ਦੀਆਂ ਤੰਦਾਂ ਵੀ ਤੋੜਨ ਵਿੱਚ ਲੱਗ ਪਿਆ ਹੈ। ਪਾਕਿਸਤਾਨੀ ਰੇਂਜਰਾਂ ਨੇ ਪਿਛਲੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਵਿੱਚ ਚੱਲਦੀ ਆ ਰਹੀ ਪਰੰਪਰਾ ਨੂੰ ਤੋੜਦਿਆਂ ਅੱਜ ਬੀਐਸਐਫ ਕੋਲੋਂ ਮਠਿਆਈ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਈਦ, ਦੀਵਾਲੀ ਅਤੇ ਅਜ਼ਾਦੀ ਦਿਹਾੜਿਆਂ ਮੌਕੇ ਮਠਿਆਈ ਦੇਣ ਦੀ ਪਰੰਪਰਾ ਚੱਲਦੀ ਆ ਰਹੀ ਸੀ ਪਰ ਪਾਕਿਸਤਾਨ ਨੇ ਬੁਖਲਾਹਟ ਵਿਚ ਭਾਰਤ ਕੋਲੋਂ ਮਠਿਆਈ ਲੈਣ ਤੋਂ ਮਨਾਂ ਕਰ ਦਿੱਤਾ। ਬੀਐਸਐਫ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਰੇਂਜਰਾਂ ਵੱਲੋਂ ਲੰਘੀ ਰਾਤ ਬੀਐਸਐਫ ਨੂੰ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਸੀ ਕਿ ਉਹ ਇਸ ਵਾਰ ਮਠਿਆਈ ਨਹੀਂ ਲੈਣਗੇ। ਧਿਆਨ ਰਹੇ ਕਿ ਹੁਣ ਅਜ਼ਾਦੀ ਦਿਹਾੜੇ ਮੌਕੇ ਜੇ ਪਾਕਿਸਤਾਨ ਵੱਲੋਂ ਮਠਿਆਈ ਦਿੱਤੀ ਜਾਂਦੀ ਹੈ ਤਾਂ ਬੀਐਸਐਫ ਕਰਮਚਾਰੀ ਇਸ ਨੂੰ ਜ਼ਰੂਰ ਸਵੀਕਾਰ ਕਰਨਗੇ ਕਿਉਂਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਅਜਿਹਾ ਕੋਈ ਹੁਕਮ ਨਹੀਂ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …