Breaking News
Home / ਪੰਜਾਬ / ਸ਼ਗਨ ਸਕੀਮ ਦੇ ਫੰਡਾਂ ਦੀ ਹੋਵੇਗੀ ਜਾਂਚ

ਸ਼ਗਨ ਸਕੀਮ ਦੇ ਫੰਡਾਂ ਦੀ ਹੋਵੇਗੀ ਜਾਂਚ

ਅਕਾਲੀ ਸਰਕਾਰ ਨੇ ਸ਼ਗਨ ਸਕੀਮਾਂ ਦੇ ਪੈਸੇ ਸੰਗਤ ਦਰਸ਼ਨਾਂ ਲਈ ਵਰਤੇ : ਸਾਧੂ ਸਿੰਘ ਧਰਮਸੋਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀਆਂ ਗਰੀਬ ਕੁੜੀਆਂ ਨੂੰ ਸ਼ਗਨ ਸਕੀਮ ਨਹੀਂ ਮਿਲ ਰਹੀ। ਇਸ ਸਕੀਮ ਦੇ ਪੈਸੇ ਦਸੰਬਰ ਤੋਂ ਫਰਵਰੀ ਤੱਕ ਨਹੀਂ ਮਿਲੇ। ਫਰਵਰੀ ਤੱਕ ਦੀ ਕੁੱਲ ਰਾਸ਼ੀ 28 ਕਰੋੜ 11 ਲੱਖ ਰੁਪਏ ਬਣਦੀ ਹੈ। ਪੰਜਾਬ ਦੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਸਰਕਾਰ ਵਿਚ ਇਹ ਪੈਸੇ ਸੰਗਤ ਦਰਸ਼ਨਾਂ ਲਈ ਵਰਤੇ ਹਨ। ਧਰਮਸੋਤ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਸ਼ਗਨ ਸਕੀਮ ਦੇ ਪੈਸੇ ਨਾ ਰਲੀਜ਼ ਹੋਣ ਦੀ ਜਾਂਚ ਹੋਵੇਗੀ।
ਧਰਮਸੋਤ ਨੇ ਕਿਹਾ ਕਿ ਸ਼ਗਨ ਸਕੀਮ ਤੇ ਭਲਾਈ ਸਕੀਮਾਂ ਸਬੰਧੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਜਨਮੇਜਾ ਸਿੰਘ ਸੇਖੋਂ ਤੇ ਗੁਲਜ਼ਾਰ ਸਿੰਘ ਰਣੀਕੇ ਦੇ ਹਲਕਿਆਂ ਵਿਚ ਵਿਸ਼ੇਸ਼ ਤੌਰ ‘ਤੇ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਹਲਕਿਆਂ ਦੀ ਜਾਂਚ ਤੋਂ ਬਾਅਦ ਜਿਹੜੇ ਵੀ ਅਧਿਕਾਰੀ ਜ਼ਿੰਮੇਵਾਰ ਪਾਏ ਜਾਣਗੇ, ਉਨ੍ਹਾਂ ‘ਤੇ ਵੀ ਕਾਰਵਾਈ ਹੋਵੇਗੀ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …