Breaking News
Home / ਪੰਜਾਬ / ਆਟਾ-ਦਾਲ ਸਕੀਮ ਨਾਲ ਕਾਂਗਰਸ ਨੇ ਜੋੜੀ ਚਾਹ-ਪੱਤੀ ਤੇ ਚੀਨੀ

ਆਟਾ-ਦਾਲ ਸਕੀਮ ਨਾਲ ਕਾਂਗਰਸ ਨੇ ਜੋੜੀ ਚਾਹ-ਪੱਤੀ ਤੇ ਚੀਨੀ

ਬਾਦਲਾਂ ਦੇ ਰਾਜ ‘ਚ ਦੋ ਲੱਖ ਜਾਅਲੀ ਕਾਰਡ ਬਣੇ : ਭਾਰਤ ਭੂਸ਼ਣ ਆਸ਼ੂ

ਚੰਡੀਗੜ੍ਹ/ਬਿਊਰੋ ਨਿਊਜ਼

ਕੈਪਟਨ ਅਮਰਿੰਦਰ ਸਰਕਾਰ ਆਟਾ-ਦਾਲ ਸਕੀਮ ਦੇ ਨਾਲ ਹੁਣ ਖੰਡ ਤੇ ਚਾਹ ਪੱਤੀ ਵੀ ਦੇਵੇਗੀ। ਜੁਲਾਈ ਮਹੀਨੇ ਤੋਂ ਆਟਾ ਦਾਲ ਦੇ ਨਾਲ-ਨਾਲ ਚਾਹ ਪੱਤੀ ਤੇ ਚੀਨੀ ਵੀ ਮਿਲਣੀ ਸ਼ੁਰੂ ਹੋ ਜਾਏਗੀ। ਫੂਡ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਇਹ ਦਾਅਵਾ ਕੀਤਾ ਹੈ।

ਚੇਤੇ ਰਹੇ ਕਿ ਕਾਂਗਰਸ ਨੇ ਚੋਣ ਮਨੋਰਥ ਪੱਤਰ ਵਿੱਚ ਆਟਾ-ਦਾਲ ਦੇ ਨਾਲ-ਨਾਲ ਚਾਹ ਪੱਤੀ ਤੇ ਚੀਨੀ ਦੇਣ ਦਾ ਵਾਅਦਾ ਕੀਤਾ ਸੀ। ਆਟਾ-ਦਾਲ ਸਕੀਮ ਪਿੱਛਲੀ ਬਾਦਲ ਸਰਕਾਰ ਨੇ ਸ਼ੁਰੂ ਕੀਤੀ ਸੀ। ਕੈਪਟਨ ਸਰਕਾਰ ਨੇ ਇਸ ਵਿੱਚ ਚਾਹ ਦੀ ਪਿਆਲੀ ਜੋੜ ਦਿੱਤੀ ਹੈ। ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਵਿੱਚ ਦੋ ਲੱਖ ਜਾਅਲੀ ਆਟਾ ਦਾਲ ਵਾਲੇ ਕਾਰਡ ਬਣੇ ਸਨ। ਸਭ ਤੋਂ ਜ਼ਿਆਦਾ ਜਾਅਲੀ ਕਾਰਡ ਬਿਕਰਮ ਮਜੀਠੀਆ ਦੇ ਹਲਕੇ ਮਜੀਠਾ ਬਣੇ ਸਨ। ਉਨ੍ਹਾਂ ਕਿਹਾ ਕਿ ਗ਼ਲਤ ਕਾਰਡ ਬਣਾਉਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਹੋਵੇਗੀ।

 

 

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …