20.3 C
Toronto
Friday, September 4, 2026
spot_img
Homeਪੰਜਾਬਡੀਐਸਪੀ ਹਰਜਿੰਦਰ ਸਿੰਘ ਪੰਜਾਬ ਸਰਕਾਰ ਕੋਲੋਂ ਮੱਦਦ ਮੰਗਦਾ ਹੀ ਰਹਿ ਗਿਆ

ਡੀਐਸਪੀ ਹਰਜਿੰਦਰ ਸਿੰਘ ਪੰਜਾਬ ਸਰਕਾਰ ਕੋਲੋਂ ਮੱਦਦ ਮੰਗਦਾ ਹੀ ਰਹਿ ਗਿਆ

ਡੀਐਸਪੀ ਹਰਜਿੰਦਰ ਸਿੰਘ ਪੰਜਾਬ ਸਰਕਾਰ ਕੋਲੋਂ ਮੱਦਦ ਮੰਗਦਾ ਹੀ ਰਹਿ ਗਿਆਕਰੋਨਾ ਨਾਲ ਜੂਝਦਿਆਂ ਹੋ ਗਈ ਮੌਤ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੇ ਇਕ ਹਸਪਤਾਲ ਵਿਚ ਪਿਛਲੇ ਡੇਢ ਮਹੀਨੇ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਉਪ ਪੁਲਿਸ ਕਪਤਾਨ ਹਰਜਿੰਦਰ ਸਿੰਘ ਨੇ ਅੱਜ ਬਾਅਦ ਦੁਪਹਿਰ ਦਮ ਤੋੜ ਦਿੱਤਾ। ਕਰੋਨਾ ਵਾਇਰਸ ਕਾਰਨ ਉਨ੍ਹਾਂ ਦੇ ਫੇਫੜੇ ਖ਼ਰਾਬ ਹੋ ਗਏ ਸਨ, ਜਿਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਸੀ । ਮਿ੍ਰਤਕ ਦੇ ਵਾਰਸਾਂ ਵਲੋਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਜ ਕਰਵਾਉਣ ਦੀ ਮੰਗ ਕੀਤੀ ਗਈ ਸੀ। ਉਪ ਪੁਲਿਸ ਕਪਤਾਨ ਦੇ ਇਲਾਜ ਲਈ ਡੇਢ ਕਰੋੜ ਰੁਪਏ ਦਾ ਖ਼ਰਚ ਆਉਣਾ ਸੀ। ਉਪ ਪੁਲਿਸ ਕਪਤਾਨ ਹਰਜਿੰਦਰ ਸਿੰਘ ਵਲੋਂ ਹਸਪਤਾਲ ਵਿਚੋਂ ਇਕ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਨੂੰ ਮੱਦਦ ਲਈ ਅਪੀਲ ਵੀ ਕੀਤੀ ਸੀ।

 

RELATED ARTICLES
POPULAR POSTS