18.2 C
Toronto
Thursday, September 10, 2026
spot_img
Homeਪੰਜਾਬਪੁਲਿਸ ਅਫਸਰ ਅਸ਼ੀਸ਼ ਕਪੂਰ ਦੇ ਮੁਹਾਲੀ ਸਥਿਤ ਘਰ ’ਚ ਵਿਜੀਲੈਂਸ ਦਾ ਛਾਪਾ

ਪੁਲਿਸ ਅਫਸਰ ਅਸ਼ੀਸ਼ ਕਪੂਰ ਦੇ ਮੁਹਾਲੀ ਸਥਿਤ ਘਰ ’ਚ ਵਿਜੀਲੈਂਸ ਦਾ ਛਾਪਾ

ਪੁਲਿਸ ਅਫਸਰ ਅਸ਼ੀਸ਼ ਕਪੂਰ ਦੇ ਮੁਹਾਲੀ ਸਥਿਤ ਘਰ ’ਚ ਵਿਜੀਲੈਂਸ ਦਾ ਛਾਪਾਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਲੱਗੇ ਹਨ ਆਰੋਪ
ਮੁਹਾਲੀ/ਬਿੳੂਰੋ ਨਿੳੂਜ਼
ਪੰਜਾਬ ਪੁਲਿਸ ਦੇ ਏ.ਆਈ.ਜੀ. ਅਸ਼ੀਸ਼ ਕਪੂਰ ਦੇ ਮੁਹਾਲੀ ਸਥਿਤ ਘਰ ’ਤੇ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰਿਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਟੀਮ ਅੱਜ ਵੀਰਵਾਰ ਤੜਕੇ ਹੀ ਅਸ਼ੀਸ਼ ਕਪੂਰ ਦੇ ਘਰ ਪਹੁੰਚ ਗਈ ਸੀ। ਵਿਜੀਲੈਂਸ ਨੇ ਅਸ਼ੀਸ਼ ਕਪੂਰ ਦੀ ਜਾਇਦਾਦ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ। ਉਧਰ ਦੂਜੇ ਪਾਸੇ ਅਸ਼ੀਸ਼ ਕਪੂਰ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਅਸ਼ੀਸ਼ ਕਪੂਰ ਨੇ ਦੱਸਿਆ ਕਿ ਕਿਸੇ ਨੇ ਉਨ੍ਹਾਂ ਦੇ ਖਿਲਾਫ ਪੈਸੇ ਲੈਣ ਦੀ ਸ਼ਿਕਾਇਤ ਦਿੱਤੀ ਸੀ। ਵਿਜੀਲੈਂਸ ਦੀ ਟੀਮ ਉਨ੍ਹਾਂ ਦੇ ਘਰ ’ਤੇ ਛਾਪਾ ਮਾਰ ਕੇ ਜਾ ਚੁੱਕੀ ਹੈ ਅਤੇ ਉਹ ਕਿਸੇ ਵੀ ਪੁੱਛਗਿੱਛ ਲਈ ਤਿਆਰ ਹਨ। ਅਸ਼ੀਸ਼ ਕਪੂਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅਸ਼ੀਸ਼ ਕਪੂਰ ਖੁਦ ਵੀ ਵਿਜੀਲੈਂਸ ਵਿਭਾਗ ਦੇ ਏ.ਆਈ.ਜੀ. ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਮੁਹਾਲੀ ਵਿਚ ਐਸ.ਪੀ. ਸਿਟੀ ਵੀ ਰਹਿ ਚੁੱਕੇ ਹਨ ਅਤੇ ਉਹ ਹੁਣ ਸ਼ਾਹਪੁਰ ਕੰਢੀ ਵਿਖੇ ਤੈਨਾਤ ਹਨ।

 

RELATED ARTICLES
POPULAR POSTS