28.1 C
Toronto
Sunday, October 5, 2025
spot_img
Homeਪੰਜਾਬਸਿਆਸੀ ਪਾਰਟੀਆਂ ਦੇ ਚੋਣ ਬੂਥ ਮਹਿਜ਼ ਫਜ਼ੂਲ ਖ਼ਰਚੀ: ਵੀ ਕੇ ਸਿੰਘ

ਸਿਆਸੀ ਪਾਰਟੀਆਂ ਦੇ ਚੋਣ ਬੂਥ ਮਹਿਜ਼ ਫਜ਼ੂਲ ਖ਼ਰਚੀ: ਵੀ ਕੇ ਸਿੰਘ

logo-2-1-300x105-3-300x105ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਵਾਲੇ ਦਿਨ ਲਾਏ ਜਾਂਦੇ ਬੂਥ ਮਹਿਜ਼ ਫਜ਼ੂਲ ਖ਼ਰਚੀ ਹਨ। ਸਿੰਘ ਨੇ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਰਜ਼ (ਏਡੀਆਰ) ਵੱਲੋਂ ਇਥੇ ‘ਪੰਜਾਬ ਚੋਣਾਂ ਵਿਚ ਅਪਰਾਧ ਤੇ ਪੈਸਾ-ਸਮੱਸਿਆ ਤੇ ਹੱਲ’ ਮੁੱਦੇ ਉਪਰ ਕਰਵਾਈ ਵਿਚਾਰ-ਚਰਚਾ ਦੌਰਾਨ ਕਿਹਾ ਕਿ ਪੋਲਿੰਗ ਸਟੇਸ਼ਨਾਂ ਨੇੜੇ ਲਾਏ ਜਾਂਦੇ ਬੂਥਾਂ ਦੀ ਕੋਈ ਲੋੜ ਨਹੀਂ ਹੈ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਕਈ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੇ ਵੀ ਉਨ੍ਹਾਂ ਕੋਲ ਇਹ ਮੁੱਦਾ ਉਠਾਇਆ ਹੈ। ‘ਜੇ ਇਹ ਮੁੱਦਾ ਲਿਖਤੀ ਤੌਰ ‘ਤੇ ਉਨ੍ਹਾਂ ਕੋਲ ਪੁੱਜਾ ਤਾਂ ਉਹ ਅਜਿਹੇ ਲਾਏ ਜਾਂਦੇ ਬੂਥਾਂ ਉਪਰ ਰੋਕ ਲਈ ਬਕਾਇਦਾ ਮੁੱਖ ਚੋਣ ਕਮਿਸ਼ਨਰ ਨੂੰ ਸਿਫਾਰਿਸ਼ ਕਰਨਗੇ।’ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਪੁਲਿਸ ਨੂੰ ਦਿੱਤੇ ਗਏ ਹੁਕਮਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਭਗੌੜਿਆਂ ਨੂੰ ਫੜਨ ਵਿਚ ਕੋਤਾਹੀ ਦਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਉਹ ਸਬੰਧਤ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ। ਅਪਰਾਧਕ ਪਿਛੋਕੜ ਵਾਲੇ ਵਿਅਕਤੀਆਂ ਨੂੰ ਚੋਣ ਏਜੰਟ ਬਣਨ ਦੀ ਇਜਾਜ਼ਤ ਨਾ ਦੇਣ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਕੋਈ ਵੀ ਬੰਦਾ ਮੋਬਾਈਲ ਫੋਨ ਰਾਹੀਂ ਫੋਟੋ ਖਿਚ ਕੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਦੇ ਸਕਦਾ ਹੈ। ਇਸ ਮੌਕੇ ਸੀਨੀਅਰ ਵਕੀਲ ਐਚ ਸੀ ਅਰੋੜਾ ਨੇ ਸੁਝਾਅ ਦਿੱਤਾ ਕਿ ਸੂਬਾ ਸਰਕਾਰ ਵੱਲੋਂ ਕੈਦੀਆਂ ਨੂੰ ਪੈਰੋਲ ‘ਤੇ ਛੱਡਣ ਦੀ ਬਣਾਈ ਨਵੀਂ ਨੀਤੀ ਅਤੇ ਤੀਰਥ ਯਾਤਰਾ ਸਕੀਮ ਉਪਰ ਚੋਣਾਂ ਤੱਕ ਰੋਕ ਲਾਈ ਜਾਵੇ। ਏਡੀਆਰ ਦੇ ਬਾਨੀ ਮੈਂਬਰ ਪ੍ਰੋਫੈਸਰ ਜਗਦੀਪ ਛੋਕਰ ਨੇ ਕਿਹਾ ਕਿ ਹੁਣ ਉਮੀਦਵਾਰਾਂ ਦਾ ਫ਼ੈਸਲਾ ਸਬੰਧਤ ਹਲਕੇ ਦੇ ਲੋਕ ਨਹੀਂ ਸਗੋਂ ਹਾਈਕਮਾਡਾਂ ਕਰਦੀਆਂ ਹਨ।

RELATED ARTICLES
POPULAR POSTS