ਮਜੀਠੀਆ ਦੇ ਸਿਆਸੀ ਸਕੱਤਰ ਨੇ ਕਿਰਨ ਨੂੰ ਪਾਕਿ ਭੇਜਣ ਲਈ ਕੀਤੀ ਸੀ ਸਿਫਾਰਸ਼
ਅੰਮ੍ਰਿਤਸਰ/ਬਿਊਰੋ ਨਿਊਜ਼
ਵਿਸਾਖੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਸਿੱਖ ਸ਼ਰਧਾਲੂਆਂ ਦੇ ਜਥੇ ਵਿੱਚ ਪਾਕਿਸਤਾਨ ਜਾ ਕੇ ਇਸਲਾਮ ਧਾਰਨ ਕਰਕੇ ਵਿਆਹ ਕਰਾਉਣ ਵਾਲੀ ਕਿਰਨ ਬਾਲਾ ਦੀਆਂ ਤਾਰਾਂ ਬਿਕਰਮ ਮਜੀਠੀਆ ਤੱਕ ਜਾ ਜੁੜੀਆਂ ਹਨ। ਚਰਚਾ ਹੈ ਕਿ ਕਿਰਨ ਬਾਲਾ ਦੇ ਨਾਂ ਦੀ ਸਿਫਾਰਸ਼ ਮਜੀਠੀਆ ਦੇ ਸਿਆਸੀ ਸਕੱਤਰ ਤਲਬੀਰ ਸਿੰਘ ਗਿੱਲ ਨੇ ਕੀਤੀ ਸੀ। ਕਿਰਨ ਬਾਲਾ ਦੇ ਨਾਂ ਦੀ ਸਿਫਾਰਸ਼ ਕਰਨ ਵਾਲੇ ਲੈਟਰ ਉਪਰ ਤਲਬੀਰ ਸਿੰਘ ਗਿੱਲ ਦੇ ਦਸਤਖਤ ਵੀ ਹਨ। ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਜਾਂਚ ਕਰ ਰਹੀ ਕਮੇਟੀ ਕੋਲ ਮੰਨਿਆ ਕਿ ਕਿਰਨ ਬਾਲਾ ਦੇ ਨਾਂ ਦੀ ਸਿਫਾਰਸ਼ ਤਲਬੀਰ ਸਿੰਘ ਗਿੱਲ ਨੇ ਕੀਤੀ ਸੀ। ਦੂਜੇ ਪਾਸੇ ਗਿੱਲ ਨੇ ਇਸ ਗੱਲੋਂ ਇਨਕਾਰ ਕੀਤਾ ਹੈ ਕਿ ਉਸ ਨੇ ਕਿਰਨ ਬਾਲਾ ਦੇ ਨਾਂ ਦੀ ਸਿਫਾਰਸ਼ ਕੀਤੀ । ਉਸ ਨੇ ਕਿਹਾ ਕਿ ਉਸਦੇ ਅਕਸ ਨੂੰ ਵਿਗਾੜਨ ਲਈ ਇਹ ਸਾਜ਼ਿਸ਼ ਰਚੀ ਜਾ ਰਹੀ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …