ਕਿਹਾ, ਕਾਲੇ ਧਨ ਸਬੰਧੀ ਮੋਦੀ ਦਾ ਵਾਅਦਾ ਖੋਖਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਬੈਂਗਲੁਰੂ/ਬਿਊਰੋ ਨਿਊਜ਼
ਦੇਸ਼ ਦੇ ਜਾਣੇ ਪਹਿਚਾਣੇ ਵਕੀਲ ਰਾਮ ਜੇਠਮਲਾਨੀ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ, ਇਸ ਲਈ 2014 ਦੀਆਂ ਚੋਣਾਂ ਵਿਚ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੋਦੀ ਦਾ ਸਮਰਥਨ ਕੀਤਾ ਸੀ। ਜੇਠਮਲਾਨੀ ਨੇ ਕਿਹਾ ਕਿ ਮੈਨੂੰ ਬਾਅਦ ਵਿਚ ਅਹਿਸਾਸ ਹੋਇਆ ਕਿ ਕਾਲੇ ਧਨ ‘ਤੇ ਪ੍ਰਧਾਨ ਮੰਤਰੀ ਦਾ ਵਾਅਦਾ ਪੂਰੀ ਤਰ੍ਹਾਂ ਖੋਖਲਾ ਸੀ ਅਤੇ ਮੈਂ ਤਾਂ ਮੂਰਖ ਬਣ ਗਿਆ। ਬੈਂਗਲੁਰੂ ਵਿਚ ਇਕ ਪ੍ਰੋਗਰਾਮ ਦੌਰਾਨ ਜੇਠ ਮਲਾਨੀ ਨੇ ਕਿਹਾ ਕਿ ਦੇਸ਼ ਦੇ 1400 ਅਮੀਰਾਂ ਦਾ 90 ਲੱਖ ਕਰੋੜ ਰੁਪਏ ਦਾ ਕਾਲਾ ਧੰਨ ਵਿਦੇਸ਼ੀ ਬੈਂਕਾਂ ਵਿਚ ਜਮ੍ਹਾਂ ਹੈ। ਮੈਂ ਇਸਦੇ ਖਿਲਾਫ 2009 ਤੋਂ ਲੜਾਈ ਲੜ ਰਿਹਾ ਹਾਂ। ਕੁਝ ਸਾਲ ਪਹਿਲਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਕਾਲੇ ਧਨ ਖਿਲਾਫ ਲੜਨ ਲਈ ਮੇਰੇ ਕੋਲੋਂ ਹਮਾਇਤ ਮੰਗੀ ਸੀ। ਜਦੋਂ ਭਾਜਪਾ ਦੀ ਸਰਕਾਰ ਬਣ ਗਈ ਤਾਂ ਮੋਦੀ ਅਤੇ ਅਮਿਤ ਸ਼ਾਹ ਨੇ ਮੈਨੂੰ ਕਿਹਾ ਕਿ ਹੁਣ ਕਾਲੇ ਧਨ ਖਿਲਾਫ ਲੜਾਈ ਬੰਦ ਕਰ ਦਿਓ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …