Breaking News
Home / ਭਾਰਤ / ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਰਕਾਰ ਵਚਨਬੱਧ ਹੈ : ਮੋਦੀ

ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਰਕਾਰ ਵਚਨਬੱਧ ਹੈ : ਮੋਦੀ

man-ke-bat-copy-copyਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਵਿਚ 500 ਅਤੇ 1000 ਦੇ ਨੋਟ ਬੰਦ ਹੋਣ ਤੋਂ ਬਾਅਦ ਰੋਜ਼ਮਰ੍ਹਾ ਦੇ ਕੰਮਾਂ ਲਈ ਆਪਣੇ ਰੱਦੀ ਹੋਏ ਇਨ੍ਹਾਂ ਨੋਟਾਂ ਨੂੰ ਬਦਲਣ ਖਾਤਰ ਜਾਂ ਆਪਣੇ ਖਾਤਿਆਂ ਵਿਚ ਜਮ੍ਹਾਂ ਪੈਸੇ ਵਿਚੋਂ ਕੁਝ ਰਕਮ ਕਢਵਾਉਣ ਲਈ ਅੱਜ ਤੜਕੇ ਤੋਂ ਹੀ ਬੈਂਕਾਂ ਤੇ ਡਾਕਖਾਨਿਆਂ ਵਿਚ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਸਮਝਦਾ ਹੈ ਕਿ ਥੋੜ੍ਹੀ ਦਿੱਕਤ ਜ਼ਰੂਰ ਆਵੇਗੀ ਪਰ ਮਸਲਾ ਤਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਹੈ।
ਮੋਦੀ ਨੇ ਆਖਿਆ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਰਕਾਰ ਵਚਨਬੱਧ ਹੈ ਤੇ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਮੈਂ ਬਜਿੱਦ ਹਾਂ। ਜ਼ਿਕਰਯੋਗ ਹੈ ਕਿ 500 ਅਤੇ 2000 ਦੇ ਨਵੇਂ ਨੋਟ ਬੈਂਕਾਂ ਵਿਚ ਪਹੁੰਚ ਗਏ ਹਨ ਤੇ ਕਈ ਥਾਈਂ ਲੋਕਾਂ ਦੇ ਹੱਥਾਂ ਵਿਚ ਵੀ ਇਹ ਨੋਟ ਆ ਗਏ ਹਨ। ਪਰ ਸਰਕਾਰ ਨੇ ਅੱਜ ਜਾਣਕਾਰੀ ਦਿੱਤੀ ਕਿ ਇਕ ਹਜ਼ਾਰ ਦੇ ਵੀ ਨਵੇਂ ਨੋਟ ਨਵੇਂ ਰੰਗ ਤੇ ਨਵੇਂ ਡਿਜ਼ਾਈਨ ਵਿਚ ਛੇਤੀ ਹੀ ਭਾਰਤੀ ਕਰੰਸੀ ਵਿਚ ਸ਼ਾਮਲ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਨਵੇਂ 2000 ਦੇ ਨੋਟ ਮਿਲਣ ‘ਤੇ ਲੋਕ ਤੁਰੰਤ ਫੋਟੋ ਖਿੱਚ ਕੇ ਜਾਂ ਉਸ ਨੋਟ ਨਾਲ ਸੈਲਫੀਆਂ ਲੈ ਕੇ ਸੋਸ਼ਲ ਮੀਡੀਆ ‘ਤੇ ਪਾ ਰਹੇ ਹਨ। ਪਹਿਲੀ ਨਜ਼ਰੇ 2000 ਦਾ ਨੋਟ ਦੇਖਣ ਨੂੰ ਡਾਲਰ ਹੀ ਲਗਦਾ ਹੈ। ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਘਰੇਲੂ ਬੱਚਤ ਨੂੰ ਲੈ ਕੇ ਲੋਕਾਂ ਵਿਚ ਫੈਲ ਰਹੀ ਦੁਬਿਧਾ ਨੂੰ ਦੂਰ ਕਰਦਿਆਂ ਕਿਹਾ ਕਿ 10-20 ਹਜ਼ਾਰ ਤਾਂ ਕੀ ਲੱਖ-ਦੋ ਲੱਖ ਤੱਕ ਵੀ ਜਮ੍ਹਾਂ ਕਰਵਾਉਣ ਵਾਲੇ ਚਿੰਤਾ ਨਾ ਕਰਨ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …