ਓਨਾਵ— ਓਨਾਵ ਗੈਂਗਰੇਪ ਮਾਮਲੇ ‘ਚ ਦਿੱਲੀ ਦੀ ਤੀਹ ਹਜ਼ਾਰੀ ਕੋਰਟ ਨੇ ਦੋਸ਼ੀ ਕੁਲਦੀਪ ਸਿੰਘ ਸੇਂਗਰ ਅਤੇ ਸ਼ਸ਼ੀ ਸਿੰਘ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਜਾਣਕਾਰੀ ਦੇ ਮੁਤਾਬਕ 5 ਅਗਸਤ ਨੂੰ ਦੁਪਹਿਰ 12.30 ਵਜੇ ਤੋਂ ਪਹਿਲਾਂ ਕੋਰਟ ਪੇਸ਼ ਹੋਣ ਲਈ ਕਿਹਾ ਗਿਆ। ਦੱਸਦਈਏ ਕਿ ਇਸ ਮਾਮਲੇ ‘ਚ ਸੋਮਵਾਰ ਤੋਂ ਫਿਰ ਸੁਣਵਾਈ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ 28 ਜੁਲਾਈ ਨੂੰ ਓਨਾਵ ਰੇਪ ਪੀੜਤ ਪਰਿਵਾਰ ਅਤੇ ਵਕੀਲ ਸਮੇਤ ਰਾਏਬਰੇਲੀ ਚਾਚਾ ਨਾਲ ਮਿਲ ਕੇ ਜਾ ਰਹੀ ਸੀ। ਉੱਥੇ ਹੀ ਰਸਤੇ ‘ਚ ਉਸ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ‘ਚ ਪੀੜਤ ਦੀ ਚਾਚੀ, ਮਾਸੀ ਅਤੇ ਕਾਰ ਡਰਾਇਵਰ ਦੀ ਮੌਤ ਹੋ ਗਈ। ਜਦਕਿ ਰੇਪ ਪੀੜਤ ਅਤੇ ਵਕੀਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਦੀ ਹਾਲਤ ਹਾਦਸੇ ਦੇ 7ਵੇਂ ਦਿਨ ਬਾਅਦ ਵੀ ਗੰਭੀਰ ਦੱਸੀ ਜਾ ਰਹੀ ਹੈ।
ਉੱਥੇ ਹੀ ਇਸ ਮਾਮਲੇ ‘ਚ ਚਾਰੇ ਪਾਸੇ ਕਿਰਕਿਰੀ ਹੁੰਦੀ ਦੇਖ ਬੀ.ਜੇ.ਪੀ. ਨੇ ਕੁਲਦੀਪ ਸਿੰਘ ਸੇਂਗਰ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਸੀ.ਬੀ.ਆਈ. ਸੜਕ ਦੁਰਘਟਨਾ ਮਾਮਲੇ ‘ਚ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ‘ਤੇ ਜਾਂਚ ਲੈਂਦੇ ਹੋਏ ਮਾਮਲਾ ਦਿੱਲੀ ਟ੍ਰਾਂਸਫਰ ਕਰ ਦਿੱਤਾ ਹੈ। ਇਨ੍ਹਾਂ ਹੀ ਨਹੀਂ ਸੇਂਗਰ ਦੇ ਤਿੰਨੋਂ ਲਾਇਸੰਸ ਰੱਦ ਕਰ ਦਿੱਤੇ ਗਏ ਹਨ।
Check Also
ਸੱਜਣ ਕੁਮਾਰ ਨੂੰ 21 ਫਰਵਰੀ ਨੂੰ ਸੁਣਵਾਈ ਜਾਵੇਗੀ ਸਜ਼ਾ
ਕਤਲ ਦੇ ਮਾਮਲੇ ਵਿਚ ਦੋਸ਼ੀ ਹੈ ਕਾਂਗਰਸੀ ਆਗੂ ਸੱਜਣ ਕੁਮਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ’ਚ …