ਨਵੀਂ ਦਿੱਲੀ : ਦੇਸ਼ ਦੇ ਉੱਚ ਸੰਵਿਧਾਨਕ ਅਧਿਕਾਰੀਆਂ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਰਾਜਪਾਲਾਂ ਅਤੇ ਉਪ-ਰਾਜਪਾਲਾਂ ਦੇ ਵਾਹਨਾਂ ‘ਤੇ ਛੇਤੀ ਹੀ ਨੰਬਰ ਪਲੇਟਾਂ ਨਜ਼ਰ ਆਉਣਗੀਆਂ। ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਨੇ ਦਿੱਲੀ ਹਾਈਕੋਰਟ ਦੀ ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਅਤੇ ਜਸਟਸਿ ਸੀ. ਹਰੀ ਸ਼ੰਕਰ ਦੀ ਬੈਂਚ ਦੇ ਸਾਹਮਣੇ ਇਸ ਬਾਰੇ ਹਲਫਨਾਮਾ ਦਾਖਲ ਕੀਤਾ ਹੈ।ઠਹਲਫਨਾਮੇ ‘ਚ ਕਹਾ ਗਅਿਾ ਹੈ ਕਿ ਦੇਸ਼ ‘ਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰਾਜਪਾਲਾਂ ਅਤੇ ਉਪ ਰਾਜਪਾਲਾਂ ਦੀ ਸਕੱਤਰ (ਵਿਦੇਸ਼ ਮੰਤਰਾਲਾ) ਨੂੰ 2 ਜਨਵਰੀ 2018 ਦੀ ਤਰੀਕ ਵਾਲੇ ਪੱਤਰ ‘ਚ ਇਹ ਤੈਅ ਕਰਨ ਲਈ ਕਿਹਾ ਗਿਆ ਹੈ ਕਿ ਰਾਸ਼ਟਰਪਤੀ/ਉਪ ਰਾਸ਼ਟਰਪਤੀ ਦੇ ਸਕੱਤਰੇਤ, ਰਾਜਪਾਲ/ਉਪ ਰਾਜਪਾਲ/ਜਾਂ ਉਨ੍ਹਾਂ ਦੇ ਅਧਕਾਰੀਆਂ/ ਸਕੱਤਰੇਤ, ਵਿਦੇਸ਼ ਮੰਤਰਾਲਾ ‘ਚ ਇਸਤੇਮਾਲ ਹੋਣ ਵਾਲੇ ਵਾਹਨਾਂ ਦੀ ਜੇਕਰ ਰਜਸਿਟ੍ਰੇਸ਼ਨ ਨਹੀਂ ਹੋਈ ਹੈ ਤਾਂ ਕਰਵਾਈ ਜਾਵੇ ਅਤੇ ਨਿਯਮਾਂ ਅਨੁਸਾਰ ਰਜਿਸਟ੍ਰੇਸ਼ਨ ਚਿੰਨ੍ਹ ਦਿਖਾਏ ਜਾਣ। ઠਕੇਂਦਰ ਸਰਕਾਰ ਦੇ ਸਥਾਈ ਵਕੀਲ ਰਾਜੇਸ਼ ਗੋਗਨਾ ਜ਼ਰੀਏ ਦਾਖਲ ਹਲਫਨਾਮੇ ‘ਚ ਕਿਹਾ ਗਿਆ ਹੈ ਕਿ ਉਪ ਰਾਸ਼ਟਰਪਤੀ ਸਕੱਤਰੇਤ ਨੇ ਇਹ ਸੂਚਨਾ ਦਿੱਤੀ ਹੈ ਕਿ ਦੇਸ਼ ਦੇ ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਵਲੋਂ ਵਰਤੇ ਜਾਣ ਵਾਲੇ ਵਾਹਨਾਂ ਸਮੇਤ ਸਕੱਤਰੇਤ ਦੇ ਸਾਰੇ ਵਾਹਨ ਆਪਣਾ ਰਜਿਸਟ੍ਰੇਸ਼ਨ ਨੰਬਰ ਪ੍ਰਦਰਸ਼ਤਿ ਕਰਦੇ ਹਨ। ਹਾਈਕੋਰਟ ਨੂੰ ਦੱਸਿਆ ਗਿਆ ਕਿ ਵਿਦੇਸ਼ ਮੰਤਰਾਲਾ ਨੇ ਸੂਚਤਿ ਕੀਤਾ ਹੈ ਕਿ ਉਸ ਕੋਲ 14 ਵਾਹਨ ਹਨ, ਜਿਨ੍ਹਾਂ ਦੀ ਵਰਤੋਂ ਵਿਦੇਸ਼ੀ ਮਹਿਮਾਨਾਂ ਦੇ ਦੌਰੇ ਦੌਰਾਨ ਹੁੰਦੀ ਹੈ। ਮੰਤਰਾਲਾ ਨੇ ਇਨ੍ਹਾਂ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ઠਗੈਰ-ਸਰਕਾਰੀ ਸੰਗਠਨ ਨਿਆਂ ਭੂਮੀ ਰਾਹੀਂ ਦਾਖਲ ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਹੈ ਕਿ ਰਜਿਸਟ੍ਰੇਸ਼ਨ ਨੰਬਰ ਦੀ ਜਗ੍ਹਾ 4 ਸ਼ੇਰਾਂ ਵਾਲੇ ਸਰਕਾਰੀ ਚਿੰਨ੍ਹ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਗੱਡੀਆਂ ‘ਤੇ ਸਹਜੇ ਹੀ ਧਿਆਨ ਚਲਾ ਜਾਂਦਾ ਹੈ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …