Breaking News
Home / ਭਾਰਤ / ਪੰਜ ਹਜ਼ਾਰ ਕਰੋੜ ਤੋਂ ਟੱਪੀ ਰਾਮਦੇਵ ਦੀ ਕਮਾਈ

ਪੰਜ ਹਜ਼ਾਰ ਕਰੋੜ ਤੋਂ ਟੱਪੀ ਰਾਮਦੇਵ ਦੀ ਕਮਾਈ

5ਪਤੰਜਲੀ ਦੀਆਂ ਵਸਤੂਆਂ ਨੇ ਰਾਮਦੇਵ ਨੂੰ ਕੀਤਾ ਮਾਲੋਮਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਪਤੰਜਲੀ ਦੀਆਂ ਵਸਤੂਆਂ ਨੇ ਬਾਬਾ ਰਾਮਦੇਵ ਨੂੰ ਮਾਲੋਮਾਲ ਕਰ ਦਿੱਤਾ ਹੈ। ਬਾਬਾ ਰਾਮਦੇਵ ਦਾ ਕਾਰੋਬਾਰ ਪੰਜ ਹਜ਼ਾਰ ਕਰੋੜ ਤੋਂ ਉੱਪਰ ਆ ਚੁੱਕਾ ਹੈ ਤੇ 2016-17 ਦੇ ਲਈ ਬਾਬਾ ਰਾਮਦੇਵ ਨੇ 10,000 ਕਰੋੜ ਦਾ ਟੀਚਾ ਰੱਖਿਆ ਹੈ। ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਰਾਮਦੇਵ ਨੇ ਆਪਣੇ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ। ਗਾਂ ਨੂੰ ਲੈ ਕੇ ਦੇਸ਼ ਵਿੱਚ ਕੋਈ ਵੀ ਚਰਚਾ ਕਿਉਂ ਨਾ ਹੋਈ ਹੋਵੇ ਪਰ ਇਹ ਸਭ ਤੋਂ ਵੱਧ ਰਾਸ ਬਾਬਾ ਰਾਮ ਦੇਵ ਨੂੰ ਆਈ ਹੈ।
ਗਾਂ ਦੇ ਘੀ ਤੋਂ ਬਾਬਾ ਰਾਮਦੇਵ ਨੇ 1308 ਕਰੋੜ ਦੀ ਕਮਾਈ ਕੀਤੀ ਹੈ। ਰਾਮਦੇਵ ਦੀ ਕੰਪਨੀ ਪਤੰਜਲੀ ਦੇ ਇਸ ਸਮੇਂ ਦੇਸ਼ ਵਿੱਚ 40 ਹਜ਼ਾਰ ਡਿਸਟ੍ਰੀਬਿਊਟਰ, 10 ਹਜ਼ਾਰ ਸਟੋਰ ਤੇ 100 ਮੈਗਾ ਤੇ ਰਿਟੇਲ ਸਟੋਰ ਹਨ। ਰਾਮਦੇਵ ਦੇ ਨਿਸ਼ਾਨੇ ਉੱਤੇ ਵਿਦੇਸ਼ੀ ਕੰਪਨੀਆਂ ਵੀ ਆ ਗਈਆਂ ਹਨ। ਰਾਮਦੇਵ ਨੇ ਦਾਅਵਾ ਕੀਤਾ ਕਿ ਉਹ ਤਿੰਨ ਵਿਦੇਸ਼ੀ ਕੰਪਨੀਆਂ ਨੂੰ ਭਾਰਤੀ ਬਾਜ਼ਾਰ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਕਰ ਦੇਣਗੇ।

Check Also

ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …