Breaking News
Home / ਭਾਰਤ / ਭਾਰਤ-ਪਾਕਿ ਸ਼ਾਂਤੀ ਵਾਰਤਾ ਨੂੰ ਲੱਗੀ ਬਰੇਕ

ਭਾਰਤ-ਪਾਕਿ ਸ਼ਾਂਤੀ ਵਾਰਤਾ ਨੂੰ ਲੱਗੀ ਬਰੇਕ

6ਪਾਕਿ ਦੇ ਵਿਦੇਸ਼ ਸਕੱਤਰ ਏਜਾਜ਼ ਚੌਧਰੀ ਨੇ ਕਿਹਾ, ਕਸ਼ਮੀਰ ਮੁੱਦਾ ਸਾਡੇ ਲਈ ਅਹਿਮ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਵਾਰਤਾ ਦੀ ਬਹਾਲੀ ਨੂੰ ਉਸ ਵੇਲੇ ਬਰੇਕ ਲੱਗ ਗਈ ਜਦੋਂ ਗੁਆਂਢੀ ਮੁਲਕ ਨੇ ਕਸ਼ਮੀਰ ਮੁੱਦੇ ਨੂੰ ਅਹਿਮ ਕਰਾਰ ਦਿੰਦਿਆਂ ਕਹਿ ਦਿੱਤਾ ਕਿ ਇਸ ਤੋਂ ਬਿਨਾ ਅੱਗੇ ਵਧਣਾ ਔਖਾ ਹੈ। ਪਾਕਿਸਤਾਨ ਦੇ ਕਸ਼ਮੀਰ ਬਾਰੇ ਪੈਂਤੜੇ ਕਰਕੇ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਬਹਾਲੀ ਲਈ ਸ਼ੁਰੂ ਹੋਈ ਗੱਲਬਾਤ ਰੁਕ ਗਈ ਹੈ। ਭਾਰਤ ਦੌਰੇ ਉੱਤੇ ਆਏ ਪਾਕਿਸਤਾਨ ਦੇ ਵਿਦੇਸ਼ ਸਕੱਤਰ ਏਜਾਜ਼ ਚੌਧਰੀ ਨੇ ਆਖਿਆ ਹੈ ਕਿ ਕਸ਼ਮੀਰ ਮੁੱਦਾ ਉਨ੍ਹਾਂ ਲਈ ਅਹਿਮ ਹੈ ਤੇ ਗੱਲਬਾਤ ਦੇ ਏਜੰਡੇ ਵਿੱਚ ਇਹ ਪ੍ਰਮੁੱਖਤਾ ਨਾਲ ਹੋਵੇਗਾ।
ਭਾਰਤੀ ਵਿਦੇਸ਼ ਸਕੱਤਰ ਐਸ.ਜੈ. ਸ਼ੰਕਰ ਨਾਲ ਮੁਲਾਕਾਤ ਤੋਂ ਬਾਅਦ ਜੋ ਬਿਆਨ ਪਾਕਿਸਤਾਨ ਵੱਲੋਂ ਜਾਰੀ ਕੀਤਾ ਗਿਆ ਹੈ, ਉਸ ਅਨੁਸਾਰ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਉੱਤੇ ਭਾਰਤ ਨਾਲ ਗੱਲਬਾਤ ਹੋਈ ਹੈ। ਪਾਕਿਸਤਾਨ ਦੇ ਵਿਦੇਸ਼ ਸਕੱਤਰ ਨੇ ਗੱਲਬਾਤ ਦੌਰਾਨ ਕਸ਼ਮੀਰ ਮੁੱਦੇ ਉੱਤੇ ਜ਼ੋਰ ਦਿੰਦਿਆਂ ਆਖਿਆ ਕਿ ਇਹ ਸੰਯੁਕਤ ਰਾਸ਼ਟਰ ਦੀ ਮਦਦ ਨਾਲ ਹੱਲ ਹੋਣਾ ਚਾਹੀਦਾ ਹੈ।
ਭਾਰਤ ਨੇ ਸਪਸ਼ਟ ਕੀਤਾ ਕਿ ਦੋਹਾਂ ਦੇਸ਼ਾਂ ਦੀ ਗੱਲਬਾਤ ਦੀ ਪ੍ਰਕ੍ਰਿਆ ਤਾਂ ਹੀ ਅੱਗੇ ਵਧ ਸਕਦੀ ਹੈ ਜੇਕਰ ਪਾਕਿਸਤਾਨ ਪਹਿਲਾਂ ਅੱਤਵਾਦ ਨੂੰ ਸ਼ਹਿ ਦੇਣਾ ਬੰਦ ਕਰੇ। ਪਠਾਨਕੋਟ ਏਅਰ ਬੇਸ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਪ੍ਰਮੁੱਖ ਅਧਿਕਾਰੀਆਂ ਦੀ ਪਹਿਲੀ ਮੀਟਿੰਗ ਸੀ। ਪਾਕਿਸਤਾਨ ਦੇ ਵਿਦੇਸ਼ ਸਕੱਤਰ ਏਜ਼ਾਜ਼ ਚੌਧਰੀ ਇੱਕ ਦਿਨ ਲਈ “ਹਾਰਟ ਆਫ਼ ਏਸ਼ੀਆ” ਸੰਮੇਲਨ ਵਿੱਚ ਹਿੱਸਾ ਲੈਣ ਦਿੱਲੀ ਆਏ ਹਨ।

Check Also

ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਵੱਕਾਰ ਨੂੰ ਢਾਹ ਲਗਾਈ : ਡਾ. ਮਨਮੋਹਨ ਸਿੰਘ

ਪੰਜਾਬ ’ਚ ਵੋਟਿੰਗ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਦੀ ਚਿੱਠੀ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ …