ਕੈਪਟਨ ਅਮਰਿੰਦਰ ਨੇ ਘਰ ਵਾਪਸੀ ‘ਤੇ ਕੀਤਾ ਸਵਾਗਤ
ਨਵੀਂ ਦਿੱਲੀ/ਬਿਊਰੋ ਨਿਊਜ਼
ਸ੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਅੱਜ ਦੋ ਹੋਰ ਅਕਾਲੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਮੌਜ਼ੂਦਗੀ ਹੇਠ ਪੰਜਾਬ ਕਾਂਗਰਸ ਵਿਚ ਸ਼ਾਮਲ ਹੋ ਗਏ। ਜਿਨ੍ਹਾਂ ਦਾ ਕੈਪਟਨ ਅਮਰਿੰਦਰ ਨੇ ਘਰ ਵਾਪਸੀ ‘ਤੇ ਸਵਾਗਤ ਕੀਤਾ।
ਕੈਪਟਨ ਅਮਰਿੰਦਰ ਨੇ ਨਾਭਾ ਤੋਂ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਅਤੇ ਇਕ ਅਕਾਲੀ ਆਗੂ ਤੇ ਨਿਗਮ ਕੌਂਸਲਰ ਅਸ਼ੋਕ ਬਿੱਟੂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਇਕ ਡੁੱਬਦਾ ਹੋਇਆ ਜਹਾਜ਼ ਹੈ। ਦੋਵੇਂ ਆਗੂ ਬਗੈਰ ਕਿਸੇ ਸ਼ਰਤ ਤੋਂ ਕਾਂਗਰਸ ਵਿਚ ਸ਼ਾਮਲ ਹੋਏ।
Check Also
ਮਨੀਪੁਰ ਦੇ ਜਿਰੀਬਾਮ ’ਚ ਫਿਰ ਤੋਂ ਭੜਕੀ ਹਿੰਸਾ
5 ਵਿਅਕਤੀਆਂ ਦੀ ਹੋਈ ਮੌਤ ਇੰਫਾਲ/ਬਿਊਰੋ ਨਿਊਜ਼ : ਮਨੀਪੁਰ ਵਿਚ ਫਿਰ ਤੋਂ ਹਿੰਸਾ ਭੜਕ ਉਠੀ …