8.5 C
Toronto
Saturday, May 23, 2026
spot_img
HomeਕੈਨੇਡਾFrontਬੀਐੱਸਐੱਫ ਵੱਲੋਂ ਸਾਂਬਾ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ - 7 ਦਹਿਸ਼ਤਗਰਦ ਕੀਤੇ...

ਬੀਐੱਸਐੱਫ ਵੱਲੋਂ ਸਾਂਬਾ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ – 7 ਦਹਿਸ਼ਤਗਰਦ ਕੀਤੇ ਢੇਰ

 


ਜੰਮੂ/ਬਿਊਰੋ ਨਿਊਜ਼
ਬੀਐੱਸਐੱਫ ਨੇ ਜੰਮੂ ਖੇਤਰ ਦੇ ਸਾਂਬਾ ਸੈਕਟਰ ਵਿਚ ਕੌਮਾਂਤਰੀ ਸਰਹੱਦ ਦੇ ਨਾਲ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਮ ਕਰਦੇ ਹੋਏ 7 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਹੈ। ਬੀਐੱਸਐੱਫ ਦੇ ਬੁਲਾਰੇ ਨੇ ਕਿਹਾ ਕਿ ਸਾਂਬਾ ਸੈਕਟਰ ਵਿੱਚ ਲੰਘੀ ਰਾਤ ਨੂੰ ਦਹਿਸ਼ਤਗਰਦਾਂ ਦੇ ਇੱਕ ਵੱਡੇ ਸਮੂਹ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਅਤੇ ਜਿਸਦਾ ਪਤਾ ਨਿਗਰਾਨੀ ਗਰਿੱਡ ਵੱਲੋਂ ਲਗਾਇਆ ਗਿਆ। ਦੱਸਿਆ ਗਿਆ ਕਿ ਘੁਸਪੈਠ ਦੀ ਇਸ ਕੋਸ਼ਿਸ਼ ਨੂੰ ਸਫਲ ਬਣਾਉਣ ਲਈ ਪਾਕਿ ਰੇਂਜਰਾਂ ਨੇ  ਚੌਕੀ ਤੋਂ ਗੋਲੀਬਾਰੀ ਵੀ ਕੀਤੀ।  ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਜਵਾਨਾਂ ਨੇ ਘੁਸਪੈਠ ਦੀ ਕੋਸਿਸ਼ ਨੂੰ ਅਸਫਲ ਕਰ ਦਿੱਤਾ ਅਤੇ 7 ਦਹਿਸ਼ਤਗਰਦਾਂ ਨੂੰ ਢੇਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿੱਚ ਪਹਿਲਾਂ ਵੀ ਘੁਸਪੈਠ ਦੇ ਨਾਲ-ਨਾਲ ਗੋਲੀਬੰਦੀ ਦੀ ਉਲੰਘਣਾ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ।

RELATED ARTICLES
POPULAR POSTS