18.2 C
Toronto
Wednesday, September 23, 2026
spot_img
Homeਭਾਰਤਹਿਮਾਚਲ ਪ੍ਰਦੇਸ਼ ਅਤੇ ਉੜੀਸਾ 'ਚ ਵੀ ਆਨੰਦ ਮੈਰਿਜ ਐਕਟ ਹੋਇਆ ਲਾਗੂ

ਹਿਮਾਚਲ ਪ੍ਰਦੇਸ਼ ਅਤੇ ਉੜੀਸਾ ‘ਚ ਵੀ ਆਨੰਦ ਮੈਰਿਜ ਐਕਟ ਹੋਇਆ ਲਾਗੂ

ਹਿਮਾਚਲ ਪ੍ਰਦੇਸ਼ ਅਤੇ ਉੜੀਸਾ ‘ਚ ਵੀ ਆਨੰਦ ਮੈਰਿਜ ਐਕਟ ਹੋਇਆ ਲਾਗੂਜਲੰਧਰ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਤੇ ਉੜੀਸਾ ਦੇਸ਼ ਦੇ ਕ੍ਰਮਵਾਰ ਪੰਜਵੇਂ ਤੇ ਛੇਵੇਂ ਰਾਜ ਬਣ ਗਏ ਹਨ, ਜਿੱਥੇ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ।
ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਤੇ ਉੜੀਸਾ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੇ ਰਾਜਾਂ ਵਿਚ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਉਹ ਇਹ ਐਕਟ ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਕਰਵਾਉਣ ਲਈ ਯਤਨਸ਼ੀਲ ਹਨ। ઠਇਸ ਤੋਂ ਪਹਿਲਾਂ ਇਹ ਐਕਟ ਪੰਜਾਬ, ਹਰਿਆਣਾ, ਝਾਰਖੰਡ ਤੇ ਮੇਘਾਲਿਆ ਵਿਚ ਲਾਗੂ ਹੋ ਚੁੱਕਾ ਹੈ, ਜਦਕਿ ਦਿੱਲੀ, ਬਿਹਾਰ, ਯੂ. ਪੀ., ਉੱਤਰਾਖੰਡ ਤੇ ਆਸਾਮ ਵਿਚ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਨ੍ਹਾਂ ਰਾਜਾਂ ਵਿਚ ਇਹ ਐਕਟ ਲਾਗੂ ਹੋਣ ਸਦਕਾ ਹੁਣ ਇਥੇ ਰਹਿੰਦੇ ਸਿੱਖ ਭਾਈਚਾਰੇ ਦੇ ਮੈਂਬਰ ਆਪਣੇ ਵਿਆਹਾਂ ਦੀ ਰਜਿਸਟ੍ਰੇਸ਼ਨ ਇਸ ਐਕਟ ਤਹਿਤ ਕਰਵਾ ਸਕਣਗੇ।

 

RELATED ARTICLES
POPULAR POSTS